ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਿਊਟੀ ਤੋਂ ਪਰਤਦਿਆਂ ਡਾਕਟਰ ਦੀ ਸੜਕ ਹਾਦਸੇ ’ਚ ਮੌਤ

06:38 AM Jul 05, 2024 IST

ਪੱਤਰ ਪ੍ਰੇਰਕ
ਸਮਾਣਾ, 4 ਜੁਲਾਈ
ਸਮਾਣਾ-ਪਟਿਆਲਾ ਸੜਕ ’ਤੇ ਵਾਪਰੇ ਕਾਰ ਹਾਦਸੇ ਵਿੱਚ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਡਾ. ਰਚਿਤ ਡੈਬਲੇ (24) ਪੁੱਤਰ ਭੁਪਿੰਦਰ ਭੂਸ਼ਣ ਵਾਸੀ ਸਿਨੇਮਾ ਚੌਕ ਸਮਾਣਾ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਐੱਮਬੀਬੀਐੱਸ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਬੁੱਧਵਾਰ ਨੂੰ ਡਾ. ਰਚਿਤ ਪਟਿਆਲਾ ਦੇ ਇਕ ਹਾਰਟ ਹਸਪਤਾਲ ’ਚ ਜੁਆਇਨ ਕਰਕੇ ਪਹਿਲੇ ਦਿਨ ਦੀ ਡਿਊਟੀ ਕਰ ਕੇ ਕਾਰ ਰਾਹੀਂ ਸਮਾਣਾ ਵਾਪਸ ਆ ਰਿਹਾ ਸੀ। ਇਸੇ ਦੌਰਾਨ ਪਿੰਡ ਚੋਂਹਠ-ਖੇੜੀ ਨੇੜੇ ਸੰਤੁਲਨ ਵਿਗੜ ਜਾਣ ਕਾਰਨ ਕਾਰ ਸੜਕ ਕਿਨਾਰੇ ਇਕ ਦਰਖ਼ਤ ਨਾਲ ਜਾ ਟਕਰਾਈ। ਗੰਭੀਰ ਹਾਲਤ ਵਿੱਚ ਪਟਿਆਲਾ ਲੈ ਜਾਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ-ਮਾਤਾ ਪਿਤਾ ਦਾ ਇਕਲੋਤਾ ਪੁੱਤਰ ਸੀ, ਜਦਕਿ ਉਸਦੀ ਭੈਣ ਇਕ ਡਾਕਟਰ ਸੀ।

Advertisement

Advertisement
Advertisement