ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਆਬਾ ਸਾਹਿਤ ਸਭਾ ਨੇ ਸਾਹਿਤਕ ਸਮਾਗਮ ਕਰਵਾਇਆ

09:52 AM Feb 26, 2024 IST
ਕਵੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਮਜਾਰੀ

ਪੱਤਰ ਪ੍ਰੇਰਕ
ਬੰਗਾ, 25 ਫਰਵਰੀ
ਦੋਆਬਾ ਸਾਹਿਤ ਸਭਾ ਵਲੋਂ ਪਿੰਡ ਲਧਾਣਾ ਝਿੱਕਾ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਵਿਖੇ ਕੀਤਾ ਗਿਆ। ਸਭਾ ਦੇ ਮੁੱਖ ਸਕੱਤਰ ਕੈਪਟਨ ਦੌਲਤ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਸੰਸਥਾ ਦੀਆਂ ਗਤੀਵਿਧਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਬੁਲਾਰਿਆਂ ਨੇ ਲੋਕਾਂ ਨੂੰ ਸਾਹਿਤ ਧਾਰਾ ਨਾਲ ਜੁੜਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੇਂਡੂ ਖਿੱਤੇ ’ਚ ਕਾਰਜਸ਼ੀਲ ਸਾਹਿਤਕ ਸਭਾਵਾਂ ਦੇ ਸਹਿਯੋਗ ਲਈ ਸਰਕਾਰ ਅੱਗੇ ਆਵੇ। ਸਮਾਗਮ ਦੌਰਾਨ ਸ਼ਾਇਰ ਗੁਰਦੀਪ ਸਿੰਘ ਸੈਣੀ, (ਔੜ ਤੇ ਬਰਸਾਤ) ਜਗਦੀਸ਼ ਰਾਣਾ (ਅੱਧਖਿੜੇ ਗੁਲਾਬ) ਤਾਰਾ ਸਿੰਘ ਚੇੜਾ (ਬਿਰਹਾ ਦੀ ਚੀਸ) ਤੇ ਵਿਜੈ ਭੱਟੀ (ਬਰੂਹਾਂ) ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਹ ਰਸਮ ਨਿਭਾਉਣ ਵੇਲੇ ਗੁਰਦੀਪ ਸਿੰਘ ਮੁਕੱਦਮ ਵਿੱਤ ਸਕੱਤਰ ਅਤੇ ਸਰਪੰਚ ਨਰਿੰਦਰ ਸਿੰਘ ਨਿੰਦੀ ਵੀ ਸ਼ਾਮਲ ਸਨ। ਇਸ ਮੌਕੇ ਦਰਜ਼ਨ ਦੇ ਕਰੀਬ ਸ਼ਾਇਰਾ ਨੇ ਆਪਣੀਆਂ ਕਾਵਿ ਰਚਨਾਵਾਂ ਨੇ ਖੂਬ ਰੰਗ ਬੰਨ੍ਹਿਆ।
ਸਮਾਗਮ ਵਿੱਚ ਪਿਆਰਾ ਸਿੰਘ ਮਾਸਟਰ, ਪਿਆਰਾ ਸਿੰਘ ਨੂਰਪੁਰੀ, ਗੁਰਮੁਖ ਸਿੰਘ ਬਣਵੈਤ, ਸਤਵਿੰਦਰ ਸਿੰਘ ਸੰਤੂ, ਅਮਰਜੀਤ ਸਿੰਘ ਏ ਐਸ ਆਈ ਵੀ ਮੌਜੂਦ ਸਨ।

Advertisement

Advertisement