ਆਪਣੇ ਕੋਲ ਪੇਜਰ ਨਾ ਰੱਖੋ: ਲਿਬਨਾਨ ਸਰਕਾਰ
12:03 AM Sep 18, 2024 IST
Advertisement
ਬੇਰੂਤ, 17 ਸਤੰਬਰ
ਲਿਬਨਾਨ ਵਿਚ ਵੱਡੀ ਗਿਣਤੀ ਪੇਜਰਾਂ ਦੇ ਧਮਾਕਿਆਂ ਕਾਰਨ ਅੱਠ ਮੌਤਾਂ ਹੋ ਚੁੱਕੀਆਂ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਦੇਸ਼ ਵਾਸੀਆਂ ਲਈ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਆਪਣੀ ਜੇਬ ’ਚ ਪੇਜਰ ਨਾ ਰੱਖੋ ਤੇ ਇਨ੍ਹਾਂ ਨੂੰ ਤੁਰੰਤ ਸੁੱਟ ਦਿਓ। ਇਸ ਵੇਲੇ ਧਮਾਕੇ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਿਜ਼ਬੁੱਲਾ ਦੇ ਇਕ ਆਗੂ ਨੇ ਕਿਹਾ ਕਿ ਉਹ ਇਸ ਦਾ ਬਦਲਾ ਜ਼ਰੂਰ ਲੈਣਗੇ। ਦੂਜੇ ਪਾਸੇ ਲਿਬਨਾਨ ਦੇ ਸਿਹਤ ਵਿਭਾਗ ਨੇ ਜ਼ਖ਼ਮੀਆਂ ਨੂੰ ਬਣਦੀ ਮੁੱਢਲੀ ਸਹਾਇਤਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਧਮਾਕਿਆਂ ਕਾਰਨ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 2800 ਹੈ ਪਰ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ।
Advertisement
Advertisement
Advertisement