ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੀਅੈੱਮਆਰਸੀ ਨੇ ਹੁੱਡਾ ਸਿਟੀ ਸੈਂਟਰ ਸਟੇਸ਼ਨ ਦਾ ਨਾਮ ਬਦਲਿਆ

10:05 AM Jul 04, 2023 IST
Faridabad-Gurugram Metro Corridor – DPR Ready-Handed Over to HMRTC/ Fbd caption- pic- A file pic of the Metro rail in Faridabad.

ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਅੈੱਮਆਰਸੀ) ਨੇ ਅੱਜ ਦਿੱਲੀ ਮੈਟਰੋ ਦੀ ਯੈਲੋ ਲਾਈਨ ’ਤੇ ਹੁੱਡਾ ਸਿਟੀ ਸੈਂਟਰ ਸਟੇਸ਼ਨ ਦਾ ਨਾਮ ਬਦਲ ਕੇ ਮਿਲੇਨੀਅਮ ਸਿਟੀ ਸੈਂਟਰ ਰੱਖਣ ਦਾ ਅੈਲਾਨ ਕੀਤਾ ਹੈ। ਇਸ ਤੋਂ ਕੁੱਝ ਘੰਟੇ ਪਹਿਲਾਂ ਇਸ ਦਾ ਨਾਮ ਗੁਰੂਗ੍ਰਾਮ ਸਿਟੀ ਸੈਂਟਰ ਰੱਖਣ ਦਾ ਅੈਲਾਨ ਕੀਤਾ ਗਿਆ ਸੀ। ਇਹ ਸਟੇਸ਼ਨ ਐਨਸੀਆਰ ਵਿੱਚ ਆਈਟੀ ਅਤੇ ਵਪਾਰਕ ਹੱਬ ਵਜੋਂ ਜਾਣੇ ਜਾਂਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੈਂਦਾ ਹੈ। ਇਸ ਨੂੰ ਮਿਲੇਨੀਅਮ ਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ। ਡੀਐਮਆਰਸੀ ਨੇ ਇਸ ਬਾਰੇ ਟਵੀਟ ਕੀਤਾ, ‘‘ਯੈਲੋ ਲਾਈਨ ’ਤੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਨਾਮ ਬਦਲਣ ਬਾਰੇ ਪਹਿਲਾਂ ਕੀਤੇ ਗਏ ਅੈਲਾਨ ਵਿੱਚ ਸੋਧ ਮਗਰੋਂ ਹੁਣ ਅਧਿਕਾਰੀਆਂ ਨੇ ਸਟੇਸ਼ਨ ਦਾ ਨਾਮ ਮਿਲੇਨੀਅਮ ਸਿਟੀ ਸੈਂਟਰ ਰੱਖਣ ਦਾ ਫੈਸਲਾ ਲਿਆ ਹੈ।’’ ਹੁੱਡਾ ਸਿਟੀ ਸੈਂਟਰ ਦਿੱਲੀ ਮੈਟਰੋ ਦੇ ਸਭ ਤੋਂ ਰੁਝੇਵਿਆਂ ਵਾਲੇ ਅਤੇ ਸਭ ਤੋਂ ਵੱਡੇ ਮੈਟਰੋ ਸਟੇਸ਼ਨਾਂ ’ਚੋਂ ਇੱਕ ਹੈ। ਜਾਣਕਾਰੀ ਅਨੁਸਾਰ ਸਟੇਸ਼ਨ ਦਾ ਨਾਮ ਬਦਲਣ ਦੀ ਬੇਨਤੀ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਆਈ ਸੀ।
ਇਸ ਤੋਂ ਪਹਿਲਾਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਅੈੱਮਆਰਸੀ) ਨੇ ਟਵੀਟ ਕੀਤਾ ਸੀ ਕਿ ‘ਯੈਲੋ ਲਾਈਨ’ ’ਤੇ ਹੁੱਡਾ ਸਿਟੀ ਸੈਂਟਰ ਮੈਟਰੋ ਸਟੇਸ਼ਨ ਦਾ ਨਾਮ ਬਦਲ ਕੇ ਗੁਰੂਗ੍ਰਾਮ ਸਿਟੀ ਸੈਂਟਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਅਨੁਸਾਰ ਸਾਰੇ ਅਧਿਕਾਰਤ ਦਸਤਾਵੇਜ਼ਾਂ, ਸੰਕੇਤਾਂ, ਐਲਾਨਾਂ ਆਦਿ ਵਿੱਚ ਨਾਮ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿੱਚ ਹੌਲੀ-ਹੌਲੀ ਬਦਲਾਅ ਆ ਜਾਵੇਗਾ।
ਯੈਲੋ ਲਾਈਨ (2) ਵਿੱਚ 37 ਸਟੇਸ਼ਨ ਹਨ। ਇਹ ਲਾਈਨ ਦਿੱਲੀ ਵਿੱਚ ਸਮੈਪੁਰ ਬਾਦਲੀ ਤੋਂ ਹਰਿਆਣਾ ਦੇ ਗੁਰੂਗ੍ਰਾਮ ਸ਼ਹਿਰ ਵਿੱਚ ਹੁਡਾ ਸਿਟੀ ਸੈਂਟਰ ਤੱਕ ਜਾਦੀ ਹੈ। 49.02 ਕਿਲੋਮੀਟਰ ਦੀ ਲੰਬਾਈ ਵਾਲੀ ਇਹ ਲਾਈਨ ਜ਼ਿਆਦਾਤਰ ਭੂਮੀਗਤ ਹੈ। ਯੈਲੋ ਲਾਈਨ ਲਾਲ ਲਾਈਨ ਤੋਂ ਬਾਅਦ ਸ਼ੁਰੂ ਹੋਣ ਵਾਲੀ ਦਿੱਲੀ ਮੈਟਰੋ ਦੀ ਦੂਜੀ ਲਾਈਨ ਹੈ। ਇਹ ਦਿੱਲੀ ਮੈਟਰੋ ਨੈੱਟਵਰਕ ਦੀ ਤੀਜੀ ਸਭ ਤੋਂ ਲੰਬੀ ਮੈਟਰੋ ਲਾਈਨ ਵੀ ਹੈ। ਇਹ ਲਾਈਨ ਨਵੀਂ ਦਿੱਲੀ ਮੈਟਰੋ ਸਟੇਸ਼ਨ ’ਤੇ ਏਅਰਪੋਰਟ ਐਕਸਪ੍ਰੈਸ ਲਾਈਨ ਨਾਲ ਵੀ ਜੁੜਦੀ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਟਵੀਟ ’ਤੇ ਟਿੱਪਣੀ ਕਰਦਿਆਂ ਕੁੱਝ ਲੋਕਾਂ ਨੇ ਸਟੇਸ਼ਨ ਦਾ ਨਾਮ ਬਦਲਣ ’ਤੇ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸਟੇਸ਼ਨ ਦਾ ਨਾਮ ਬਦਲਣ ਦੀ ਕੀ ਲੋਡ਼ ਸੀ।

Advertisement

Advertisement
Tags :
ਸਟੇਸ਼ਨਸਿਟੀਸੈਂਟਰ:ਹੁੱਡਾਡੀਅੈੱਮਆਰਸੀਬਦਲਿਆ:
Advertisement