ਕੱਚਾਤੀਵੂ ਬਾਰੇ ਕੂੜ-ਪ੍ਰਚਾਰ ਕਰ ਰਹੀ ਹੈ ਡੀਐੱਮਕੇ: ਸੀਤਾਰਾਮਨ
07:47 AM Apr 03, 2024 IST
Advertisement
ਚੇਨੱਈ, 2 ਅਪਰੈਲ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਤਾਮਿਲ ਨਾਡੂ ਵਿੱਚ ਸੱਤਾਧਾਰੀ ਡੀਐੱਮਕੇ ਪਾਰਟੀ ’ਤੇ ਕੱਚਾਤੀਵੂ ਟਾਪੂ ਨੂੰ ਲੈ ਕੇ ਕੂੜ-ਪ੍ਰਚਾਰ ਕਰਨ ਅਤੇ ਇਸ ਮੁੱਦੇ ’ਤੇ ਗ਼ੈਰ-ਜ਼ਿੰਮੇਵਰਾਨਾ ਬਿਆਨ ਦੇਣ ਦਾ ਦੋਸ਼ ਲਾਇਆ। ਭਾਰਤ ਨੇ 1974 ਵਿੱਚ ਇਹ ਟਾਪੂ ਸ੍ਰੀਲੰਕਾ ਨੂੰ ਸੌਂਪ ਦਿੱਤਾ ਸੀ। ਸੀਤਾਰਾਮਨ ਨੇ ਦਾਅਵਾ ਕੀਤਾ ਕਿ ਤਤਕਾਲੀ ਡੀਐੱਮਕੇ ਪ੍ਰਧਾਨ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਮਰਹੂਮ ਐੱਮ. ਕਰੁਣਾਨਿਧੀ ਨੂੰ ਉਸ ਸਮੇਂ ਕੇਂਦਰ ਵਿੱਚ ਸੱਤਾਧਾਰੀ ਕਾਂਗਰਸ ਦੇ ਇਸ ਕਦਮ ਦੀ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਨੇ ਵਿਰੋਧ ਨਹੀਂ ਕੀਤਾ। ਸੀਤਾਰਾਮਨ ਨੇ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਵੀ ਕੱਚਾਤੀਵੂ ਨੂੰ ‘ਅੜਿੱਕਾ’ ਕਰਾਰ ਦਿੱਤਾ ਸੀ। ਉਹ ਇੱਥੇ ਇੱਕ ਪ੍ਰੋਗਰਾਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। -ਪੀਟੀਆਈ
Advertisement
Advertisement
Advertisement