ਡੀਐੱਮਸੀ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ
ਸਤਵਿੰਦਰ ਬਸਰਾ
ਲੁਧਿਆਣਾ, 25 ਦਸੰਬਰ
ਡੀਐੱਮਸੀ ਕੈਂਪਸ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਮਿਲਣੀ ਹੋਈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਏ 200 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ। ਇਹ ਸਮਾਗਮ ਪਹਿਲੇ ਬੈਚ ਸੰਨ 1964, ਗੋਲਡਨ ਜੁਬਲੀ ਬੈਚ ਸੰਨ 1974 ਅਤੇ ਸਿਲਵਰ ਜੁਬਲੀ ਬੈਚ ਸੰਨ 1999 ਲਈ ਡਾਇਮੰਡ ਜੁਬਲੀ ਜਸ਼ਨ ਵਜੋਂ ਕਰਵਾਇਆ ਗਿਆ ਸੀ। ਸਮਾਗਮ ਦੌਰਾਨ ਅਕਾਦਮਿਕ ਉੱਤਮਤਾ ਦਾ ਸਨਮਾਨ ਕਰਨ ਅਤੇ ਮੌਜੂਦਾ ਮੈਡੀਕਲ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ‘ਵਾਲ ਆਫ਼ ਫੇਮ’- ‘ਡੀਐੱਮਸੀ ਐਂਡ ਐਚ ਬੈਸਟ ਗ੍ਰੈਜੂਏਟਸ’ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਰਸਾਲਾ ‘ਐਲੂਮਨੀ ਟਾਈਮਜ਼’ ਦਾ ਪਹਿਲਾ ਅੰਕ ਜਾਰੀ ਕੀਤਾ ਗਿਆ।
ਡੀਐੱਮਸੀਐੱਚ ਪ੍ਰਬੰਧਕੀ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਡੀਐੱਮਸੀ ਐਂਡ ਐੱਚ ਪਹਿਲੀ ਵਾਰ ਆਪਣਾ ਡਾਇਮੰਡ ਜੁਬਲੀ ਬੈਚ ਮਨਾ ਰਿਹਾ ਹੈ। ਪ੍ਰਿੰਸੀਪਲ ਡਾ. ਜੀ ਐੱਸ ਵਾਂਡਰ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਡੀਐੱਮਸੀਐੱਚ ਐਲੂਮਨੀ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਡੀਐੱਮਸੀਐੱਚ ਮੈਨੇਜਿੰਗ ਸੁਸਾਇਟੀ ਦੇ ਖਜ਼ਾਨਚੀ ਮੁਕੇਸ਼ ਕੁਮਾਰ, ਡੀਨ ਅਕਾਦਮਿਕ ਡਾ. ਸੰਦੀਪ ਕੌਸ਼ਲ, ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ, ਡਾ. ਅਸ਼ਵਨੀ ਕੁਮਾਰ ਚੌਧਰੀ ਤ ਡਾ. ਬਿਸ਼ਵ ਮੋਹਨ ਚੀਫ਼ ਕਾਰਡੀਓਲਾਜਿਸਟ, ਹੀਰੋ ਡੀਐੱਮਸੀ ਹਾਰਟ ਇੰਸਟੀਚਿਊਟ ਵੀ ਹਾਜ਼ਰ ਸਨ। ਇਸ ਮੌਕੇ ਡੀਐੱਮਸੀ ਅਲੂਮਨੀ ਕਮੇਟੀ ਦੀ ਚੇਅਰਪਰਸਨ ਡਾ. ਪੁਨੀਤ. ਏ. ਪੂਨੀ , ਕਨਵੀਨਰ ਡਾ. ਸ਼ਿਬਾ ਟੀ. ਛਾਬੜਾ, ਕੋ-ਆਰਡੀਨੇਟਰ ਡਾ. ਸੁਮਨ ਪੁਰੀ ਅਤੇ ਸਕੱਤਰ ਡਾ. ਦਿਨੇਸ਼ ਜੈਨ ਨੇ ਵੀ ਸ਼ਿਰਕਤ ਕੀਤੀ।