ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋਕੋਵਿਚ ਨੇ ਰਿਕਾਰਡ ਸੱਤਵੀਂ ਵਾਰ ਪੈਰਿਸ ਮਾਸਟਰਜ਼ ਖਤਿਾਬ ਜਿੱਤਿਆ

08:44 AM Nov 06, 2023 IST
featuredImage featuredImage
ਦਮਤਿਰੋਵ ਦਾ ਸ਼ਾਟ ਮੋੜਦਾ ਹੋਇਆ ਨੋਵਾਕ ਜੋਕੋਵਿਚ। -ਫੋਟੋ: ਪੀਟੀਆਈ

ਪੈਰਿਸ, 5 ਨਵੰਬਰ
ਨੋਵਾਕ ਜੋਕੋਵਿਚ ਨੇ ਫਾਈਨਲ ਵਿੱਚ ਬੁਲਗਾਰੀਆ ਦੇ ਗ੍ਰਿਗੋਰ ਦਮਤਿਰੋਵ ਨੂੰ 6-4, 6-3 ਨਾਲ ਹਰਾ ਕੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦਾ ਖਤਿਾਬ ਸੱਤਵੀਂ ਵਾਰ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਜੋਕੋਵਿਚ ਨੇ ਸੈਮੀਫਾਈਨਲ ਵਿੱਚ ਆਂਦਰੇ ਰੂਬਲੇਵ ਖ਼ਿਲਾਫ਼ ਤਿੰਨ ਘੰਟੇ ਤੋਂ ਵੱਧ ਸਮੇਂ ਅਤੇ ਤਿੰਨ ਸੈੱਟ ਤੱਕ ਜੂਝਣ ਮਗਰੋਂ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਬੁਲਗਾਰੀਆ ਦੇ ਗ੍ਰਿਗੋਰ ਦਮਤਿਰੋਵ ਨਾਲ ਹੋਵੇਗਾ। ਜੋਕੋਵਿਚ ਨੇ ਮੱਠੀ ਸ਼ੁਰੂਆਤ ਤੋਂ ਉਭਰਦਿਆਂ ਆਪਣੇ ਰੂਸੀ ਵਿਰੋਧੀ ਨੂੰ 5-7, 7-6 (3), 7-5 ਨਾਲ ਹਰਾਇਆ ਅਤੇ ਇਨਡੋਰ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣਾ ਜੇਤੂ ਰਿਕਾਰਡ ਕਾਇਮ ਰੱਖਿਆ। ਜੋਕੋਵਿਚ ਨੇ ਮੈਚ ਮਗਰੋਂ ਕਿਹਾ, ‘‘ਰੂਬਲੇਵ ਨੇ ਮੈਚ ਵਿੱਚ ਜ਼ਿਆਦਾਤਰ ਸਮਾਂ ਮੇਰਾ ਉਵੇਂ ਸਾਹ ਘੁੱਟਿਆ ਹੋਇਆ ਸੀ ਜਿਵੇਂ ਸੱਪ ਡੱਡੂ ਨੂੰ ਦਬਾ ਕੇ ਰੱਖਦਾ ਹੈ। ਉਹ ਵਧੀਆ ਖੇਡ ਰਿਹਾ ਸੀ। ਇਮਾਨਦਾਰੀ ਨਾਲ ਕਹਾਂ ਤਾਂ ਅੱਜ ਉਸ ਨੇ ਆਪਣੀ ਸਰਵੋਤਮ ਖੇਡ ਦਿਖਾਈ। ਮੈਨੂੰ ਨਹੀਂ ਪਤਾ ਕਿ ਮੈਂ ਕਦੇ ਇਸ ਤਰ੍ਹਾਂ ਦੇ ਰੂਬਲੇਵ ਦਾ ਸਾਹਮਣਾ ਕੀਤਾ ਹੈ।’’
ਦਮਤਿਰੋਵ ਨੂੰ ਵੀ ਦੂਜੇ ਸੈਮੀਫਾਈਨਲ ਵਿੱਚ ਸੱਤਵਾਂ ਦਰਜਾ ਪ੍ਰਾਪਤ ਸਟੇਫਾਨੋਸ ਸਤਿਸਿਪਾਸ ਖ਼ਿਲਾਫ਼ ਸਖ਼ਤ ਮਿਹਨਤ ਕਰਨੀ ਪਈ। ਉਸ ਨੇ ਤਿੰਨ ਸੈੱਟ ਤੱਕ ਚੱਲੇ ਇਸ ਮੈਚ ਵਿੱਚ 6-3, 6-7(1), 7-6(3) ਨਾਲ ਜਿੱਤ ਦਰਜ ਕੀਤੀ। -ਏਪੀ

Advertisement

Advertisement