ਜੋਕੋਵਿਚ ਨੇ ਜਿੱਤਿਆ ਫਰੈਂਚ ਓਪਨ ਦਾ ਖ਼ਿਤਾਬ
06:56 PM Jun 23, 2023 IST
ਪੈਰਿਸ: ਫਰੈਂਚ ਓਪਨ ਦੇ ਫਾਈਨਲ ਵਿੱਚ ਐਤਵਾਰ ਨੂੰ ਸਰਬੀਆ ਦੇ ਖਿਡਾਰੀ ਨੋਵਾਕ ਜੋਕੋਵਿਚ ਨੇ ਨਾਰਵੇ ਦੇ ਖਿਡਾਰੀ ਕੈਸਪਰ ਰੁੱਡ ਨੂੰ 7-6, 6-3, 7-5 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਜੋਕੋਵਿਚ ਦਾ ਇਹ ਰਿਕਾਰਡ 23ਵਾਂ ਗਰੈਂਡ ਸਲੈਮ ਹੈ। ਇਸੇ ਤਰ੍ਹਾਂ ਮਹਿਲਾਵਾਂ ਦੇ ਡਬਲਜ਼ ਦੇ ਫਾਈਨਲ ਵਿੱਚ ਤਾਇਵਾਨ ਦੀ ਸੀਏਹ ਸੂ-ਵੇਈ ਤੇ ਚੀਨ ਦੀ ਵਾਂਗ ਸ਼ਿਨਯੂ ਦੀ ਗ਼ੈਰ-ਦਰਜਾ ਜੋੜੀ ਨੇ ਕੈਨੇਡਾ ਦੀ ਲੈਲਾ ਫਰਨਾਂਡੇਜ਼ ਤੇ ਅਮਰੀਕਾ ਦੀ ਟੇਲਰ ਟਾਊਨਸੈਂਡ ਦੀ 10ਵਾਂ ਦਰਜਾ ਜੋੜੀ ਨੂੰ ਹਰਾਇਆ। -ਪੀਟੀਆਈ
Advertisement
Advertisement
Advertisement