ਕਾਲਜ ਤੇ ਸਕੂਲ ਵਿੱਚ ਬੂਟੇ ਲਗਾ ਕੇ ਦੀਵਾਲੀ ਮਨਾਈ
ਪੱਤਰ ਪ੍ਰੇਰਕ
ਸ਼ਾਹਕੋਟ, 1 ਨਵੰਬਰ
ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈਨ ਅਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਦੇ ਵਿਦਿਆਰਥੀਆਂ ਤੇ ਸਟਾਫ ਅਤੇ ਟੈਕਸੀ ਸਟੈਂਡ ਸ਼ਾਹਕੋਟ ਦੇ ਡਰਾਈਵਰਾਂ ਨੇ ਬੂਟੇ ਲਗਾ ਕੇ ਹਰੀ ਦੀਵਾਲੀ ਮਨਾਈ। ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਤੇ ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਉਨ੍ਹਾਂ ਨੂੰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿਤਾ। ਕਾਲਜ ਦੀ ਪ੍ਰਿੰਸੀਪਲ ਪਰਵੀਨ ਕੌਰ, ਸਕੂਲ ਦੀ ਪ੍ਰਿੰਸੀਪਲ ਰੇਖਾ ਰਾਣੀ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੀ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਂਟਿੰਗ, ਦੂਜੀ ਤੋਂ ਪੰਜਵੀ ਤੱਕ ਦੇ ਦੀਵੇ ਬਣਾਉਣ,ਛੇਵੀਂ ਤੋਂ ਅੱਠਵੀਂ ਤੱਕ ਦੇ ਗਿਫਟ ਰੈਪਿੰਗ ਚਾਰਟ ਬਣਾਉਣ ਅਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਕਾਲਜ ਵਿਦਿਆਰਥਣਾਂ ਨੇ ਬੂਟੇ ਲਗਾਏ ਅਤੇ ਸੰਸਥਾ ਦੇ ਸਮੂਹ ਵਿਦਿਆਰਥੀਆਂ ਨੇ ਪਟਾਕਿਆਂ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ। ਟੈਕਸੀ ਸਟੈਂਡ ਸ਼ਾਹਕੋਟ ਦੇ ਡਰਾਈਵਰਾਂ ਨੇ ਸਥਾਨਕ ਬੱਸ ਅੱਡੇ ਅਤੇ ਕਸਬੇ ਦੇ ਅਨੇਕਾਂ ਥਾਵਾਂ ’ਤੇ ਵੱਖ-ਵੱਖ ਕਿਸਮ ਦੇ ਬੂਟੇ ਲਗਾ ਹਰੀ ਦੀਵਾਲੀ ਮਨਾਈ। ਨਿਊਂ ਟੈਕਸੀ ਸਟੈਂਡ ਸ਼ਾਹਕੋਟ ਦੇ ਪ੍ਰਧਾਨ ਨੇ ਕੁਲਵੰਤ ਸਿੰਘ ਝੀਤਾ ਅਤੇ ਅਮਨਦੀਪ ਸਿੰਘ ਸੋਨੂੰ ਨੇ ਸਭ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ। ਇਸ ਮੌਕੇ ਬਲਵਿੰਦਰ ਸਿੰਘ, ਇੰਦੂ, ਸਾਬੀ, ਸੋਖੀ, ਮਨੀ, ਕਿਸ਼ਨ, ਰਿਸ਼ੀ ਸ਼ਰਮਾ, ਪੰਮਾ, ਰਾਣਾ, ਚੰਨੀ, ਕਾਲੀ, ਗੋਲੂ, ਅਰਸ਼, ਗੋਪੀ, ਹਰਪਾਲ ਹਾਜ਼ਰ ਸਨ।
ਗ੍ਰੀਨ ਦੀਵਾਲੀ ਤਹਿਤ ਰਵਾਇਤੀ ਦਰੱਖਤਾਂ ਦੇ ਬੀਜ ਵੰਡੇ
ਧਾਰੀਵਾਲ (ਪੱਤਰ ਪ੍ਰੇਰਕ): ਰਿਆੜਕੀ ਪਬਲਿਕ ਸਕੂਲ ਤੁਗਲਵਾਲ ਨੇ ‘ਗਰੀਨ ਦੀਵਾਲੀ’ ਦੇ ਸੰਕਲਪ ਨੂੰ ਸਾਰਥਕ ਕਰਨ ਲਈ ਵਿਦਿਆਰਥੀਆਂ ਨੂੰ ਰਵਾਇਤੀ ਪੌਦਿਆਂ ਅਤੇ ਦਰੱਖਤਾਂ ਦੇ ਬੀਜਾਂ ਦੇ 2000 ‘ਸੀਡ ਬਾਲਜ’ ਵੰਡੇ। ਸੰਸਥਾ ਦੇ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਅਤੇ ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਉਲੀਕੇ ਇੱਕ ਪ੍ਰਾਜੈਕਟ ਵਿੱਚ ਸੰਸਥਾ ਦੇ ‘ਈਕੋ - ਕਲੱਬ’ ਦੇ ਮੈਂਬਰਾਂ ਦੀ ਅਗਵਾਈ ਹੇਠ ਬਾਕੀ ਵਾਲੰਟੀਅਰ ਵਿਦਿਆਰਥੀਆਂ ਵੱਲੋਂ ਰਵਾਇਤੀ ਪੌਦਿਆਂ ਅਤੇ ਦਰੱਖਤਾਂ ਦੇ ਬੀਜਾਂ ਦੀਆਂ ‘ਸੀਡ ਬਾਲਜ’ ਹੱਥੀਂ ਬਣਾਈਆਂ ਗਈਆਂ।