For the best experience, open
https://m.punjabitribuneonline.com
on your mobile browser.
Advertisement

ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ ਦੀਵਾਲੀ ਮੇਲਾ ਅੱਜ ਤੋੋੋਂ

10:31 AM Oct 26, 2024 IST
ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ ਦੀਵਾਲੀ ਮੇਲਾ ਅੱਜ ਤੋੋੋਂ
ਸੰਘੇੜਾ ਕੰਪਲੈਕਸ ਵਿੱਚ ਦੀਵਾਲੀ ਮੇਲੇ ਦੀਆਂ ਤਿਆਰੀਆਂ ’ਚ ਜੁਟੇ ਕੰਪਨੀ ਮੁਲਾਜ਼ਮ।
Advertisement

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 25 ਅਕਤੂਬਰ
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਰਾਈਡੈਂਟ ਸੰਘੇੜਾ ਕੰਪਲੈਕਸ ਵਿੱਚ 26 ਤੋਂ 28 ਅਕਤੂਬਰ ਤੱਕ ਦੀਵਾਲੀ ਮੇਲਾ ਲਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸ਼ਹਿਰੀਆਂ ਲਈ ਭਾਰੀ ਛੋਟ ’ਤੇ ਤੌਲੀਐ, ਬੈਡਸ਼ੀਟ, ਬਾਥਰੋਬ ਤੋਂ ਇਲਾਵਾ ਕੰਪਨੀ ’ਚ ਬਣਨ ਵਾਲੀਆਂ ਹੋਰ ਵਸਤੂਆਂ ਦੀ ਸੇਲ ਲਾਈ ਜਾ ਰਹੀ ਹੈ। ਇਸ ਮੌਕੇ ਟਰਾਈਡੈਂਟ ਅਧਿਕਾਰੀਆਂ ਮਿੰਨੀ ਗੁਪਤਾ, ਸਵਿਤਾ ਕਲਵਾਨੀਆ, ਸਾਹਿਲ ਗੁਲਾਟੀ, ਮਨੋਜ ਕੁਮਾਰ ਅਤੇ ਰੋਹਨ ਭਾਰਗਵ ਨੇ ਦੱਸਿਆ ਕਿ ਟਰਾਈਡੈਂਟ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਸ਼ਹਿਰੀਆਂ ਦੇ ਮਨੋਰੰਜਨ ਲਈ ਪ੍ਰੋਗਰਾਮ, ਖੇਡਾਂ, ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਹੱਥ ਕਢਾਈ ਦੀਆਂ ਵਸਤਾਂ ਅਤੇ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਦੀਵਾਲੀ ਮੇਲੇ ਨੂੰ ਸਫਲ ਬਣਾਉਣ ਲਈ ਟਰਾਈਡੈਂਟ ਦੇ ਸਮੁੱਚੇ ਅਧਿਕਾਰੀ ਅਤੇ ਵਰਕਰ ਜੁਟੇ ਹੋਏ ਹਨ। ਮੇਲੇ ’ਚ ਪੰਜਾਬੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਵੀ ਸ਼ਿਰਕਤ ਕਰ ਰਹੇ ਹਨ।

Advertisement

Advertisement
Advertisement
Author Image

joginder kumar

View all posts

Advertisement