For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਕਰਾਫਟ ਮੇਲੇ ਸਬੰਧੀ ਪੋਸਟਰ ਜਾਰੀ

07:43 AM Oct 06, 2024 IST
ਦੀਵਾਲੀ ਕਰਾਫਟ ਮੇਲੇ ਸਬੰਧੀ ਪੋਸਟਰ ਜਾਰੀ
ਪੋਸਟਰ ਜਾਰੀ ਕਰਦੇ ਪ੍ਰਿੰਸੀਪਲ ਰਜਨੀ ਕਾਲੜਾ, ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਅਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਅਕਤੂਬਰ
ਸਮਾਰਟ ਸਕੂਲ ਮੋਤੀ ਨਗਰ ਵੱਲੋਂ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਅਤੇ ਸਮੂਹ ਸਟਾਫ ਦੀ ਅਗਵਾਈ ਹੇਠ ਵਿਦਿਆਰਥੀਆਂ ਅੰਦਰ ਲੁਕੇ ਹੁਨਰ ਨੂੰ ਉਭਾਰਨ ਲਈ 22 ਅਕਤੂਬਰ ਨੂੰ ਦੀਵਾਲੀ ਕਰਾਫਟ ਮੇਲਾ ਲਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਤਿਆਰ ਕੀਤਾ ਪੋਸਟਰ ਅੱਜ ਇੱਥੇ ਸਕੂਲ ਮੁਖੀ ਸ੍ਰੀ ਸੇਖੋਂ ਤੇ ਪ੍ਰਿੰਸੀਪਲ ਰਜਨੀ ਕਾਲੜਾ ਵੱਲੋਂ ਜਾਰੀ ਕੀਤਾ ਗਿਆ। ਸ੍ਰੀ ਸੇਖੋਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਖਰਾਬ ਪਏ ਸਾਮਾਨ ਤੋਂ ਸਜਾਵਟੀ ਚੀਜ਼ਾਂ ਤਿਆਰ ਕੀਤੀਆਂ ਜਾਣਗੀਆਂ। ਵੇਸਟ-ਟੂ-ਬੈੱਸਟ ਵਿਸ਼ੇ ਹੇਠ ਲਾਏ ਜਾ ਰਹੇ ਇਸ ਮੇਲੇ ’ਚ ਐਕਸਚੇਂਜ ਪ੍ਰੋਗਰਾਮ ਅਧੀਨ ਡੀਸੀਐੱਮ ਪ੍ਰੈਜ਼ੀਡੈਂਸੀ ਜਮਾਲਪੁਰ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਹਿੱਸਾ ਲੈਣਗੇ।
ਪ੍ਰਿੰਸੀਪਲ ਕਾਲੜਾ ਨੇ ਦੱਸਿਆ ਕਿ ਇਸ ਐਕਸਚੇਂਜ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਫਰਕ ਨੂੰ ਘਟਾ ਕੇ ਇੱਕ ਪਲੈਟਫਾਰਮ ’ਤੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣਾ ਹੈ। ਇਸ ਕਰਾਫਟ ਮੇਲੇ ਨੂੰ ਰੌਚਕ ਬਣਾਉਣ ਲਈ ਡੀਸੀਐੱਮ ਪ੍ਰੈਜੀਡੈਂਸੀ ਦੇ ਵਿਦਿਆਰਥੀਆਂ ਵੱਲੋਂ ਕਲਚਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨਾਲ ਦੀਵਾਲੀ ਤੋਹਫੇ ਵੀ ਸਾਂਝੇ ਕੀਤੇ ਜਾਣਗੇ।

Advertisement

Advertisement
Advertisement
Author Image

Advertisement