ਪੁਲੀਸ ਤੋਂ ਪ੍ਰੇਸ਼ਾਨ ਦਿਵਿਆਂਗ ਵੱਲੋਂ ਆਤਮਦਾਹ ਦੀ ਚਿਤਾਵਨੀ
10:18 AM Aug 31, 2024 IST
Advertisement
ਦੀਪਕ ਠਾਕੁਰ
ਤਲਵਾੜਾ, 30 ਅਗਸਤ
ਸਥਾਨਕ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਪ੍ਰੇਸ਼ਾਨ ਬਲਦੇਵ ਸਿੰਘ ਨੇ ਭਲਕੇ ਸਵੇਰੇ 11 ਵਜੇ ਥਾਣੇ ਅੱਗੇ ਆਤਮਦਾਹ ਕਰਨ ਦਾ ਐਲਾਨ ਕੀਤਾ ਹੈ। ਪੀੜਤ ਬਲਦੇਵ ਸਿੰਘ ਵਾਸੀ ਰੌਲ਼ੀ ਨੇ ਦੱਸਿਆ ਕਿ ਉਹ ਸਥਾਨਕ ਸਬਜ਼ੀ ਮੰਡੀ ਚੌਕ ’ਤੇ ਵੇਰਕਾ ਦਾ ਬੂਥ ਚਲਾ ਰਿਹਾ ਹੈ। ਬੀਤੀ 27 ਤਾਰੀਕ ਨੂੰ ਰਾਤ ਕਰੀਬ ਅੱਠ ਵਜੇ ਤੋਂ ਬਾਅਦ ਪਵਨ ਕੁਮਾਰ ਤੇ ਸੁਦੇਸ਼ ਕੁਮਾਰ ਦਰਜਨ ਕੁ ਹਥਿਆਰਬੰਦ ਸਮਰਥਕਾਂ ਨਾਲ ਵੇਰਕਾ ਬੂਥ ’ਤੇ ਆਏ ਤੇ ਰੰਜਿਸ਼ ਦੇ ਚੱਲਦਿਆਂ ਪਵਨ ਕੁਮਾਰ ਨੇ ਉਸ ਦੀ ਮਾਰਕੁੱਟ ਕੀਤੀ। ਮਗਰੋਂ ਉਸ ਨੇ ਇਸ ਦੀ ਘਟਨਾ ਦੀ ਲਿਖਤੀ ਸੂਚਨਾ ਪੁਲੀਸ ਨੂੰ ਦਿੱਤੀ ਪਰ ਪੁਲੀਸ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਦਸੂਹਾ ਦੇ ਡੀਐੱਸਪੀ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।
Advertisement
Advertisement