ਫਿਲਮ ‘ਸਾਵੀ’ ਦੀ ਸਕ੍ਰੀਨਿੰਗ ਦੌਰਾਨ ਭਾਵੁਕ ਹੋਈ ਦਿਵਿਆ ਖੋਸਲਾ
ਮੁੰਬਈ: ਅਦਾਕਾਰਾ ਤੇ ਨਿਰਮਾਤਾ ਦਿਵਿਆ ਖੋਸਲਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਆਪਣੀ ਫਿਲਮ ‘ਸਾਵੀ’ ਦੀ ਪਹਿਲੀ ਜਨਤਕ ਸਕ੍ਰੀਨਿੰਗ ਦੌਰਾਨ ਭਾਵੁਕ ਹੋ ਗਈ। ਇਸ ਫਿਲਮ ਵਿੱਚ ਅਨਿਲ ਕੁਮਾਰ ਤੇ ਹਰਸ਼ਵਰਧਨ ਰਾਣੇ ਵੀ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੀ ਸਕ੍ਰੀਨਿੰਗ ਸ਼ੁਰੂ ਹੋਣ ਤੋਂ ਪਹਿਲਾਂ ਦਿਵਿਆ ਨੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਅਜੇ ਤੱਕ ਕਿਸੇ ਨੂੰ ਵੀ ਇਹ ਫਿਲਮ ਨਹੀਂ ਦਿਖਾਈ ਹੈ। ਇੱਥੋਂ ਤੱਕ ਕਿ ਮੇਰੇ ਪਰਿਵਾਰ, ਮੇਰੇ ਪਿਤਾ ਨੇ ਵੀ ਫਿਲਮ ਨਹੀਂ ਦੇਖੀ। ਤੁਸੀਂ ਇਹ ਫਿਲਮ ਦੇਖਣ ਵਾਲੇ ਪਹਿਲੇ ਹੋ, ਅਸੀਂ ਸਿਰਫ ਦਫਤਰ ਵਿੱਚ ਹੀ ਦੇਖੀ ਹੈ। ਮੈਂ ਬਹੁਤ ਭਾਵੁਕ ਹੋ ਰਹੀ ਹਾਂ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੈਂ ਆਪਣੇ ਪਰਿਵਾਰ ਨਾਲ ਬੈਠ ਕਿ ਫਿਲਮ ਦੇਖ ਰਹੀ ਹਾਂ।’ ਅਦਾਕਾਰਾ ਨੇ ਕਿਹਾ,‘ਇੱਥੇ ਅੱਜ ਰਾਤ ਤੁਹਾਡੇ ਸਾਰਿਆਂ ਨਾਲ ਫਿਲਮ ਦਾ ਪਹਿਲਾ ਸ਼ੋਅ ਦੇਖਿਆ ਹੈ ਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਇੱਥੇ ਆ ਕੇ ਤੁਹਾਡੇ ਸਾਰਿਆਂ ਨਾਲ ਇਸ ਫਿਲਮ ਨੂੰ ਦੇਖਿਆ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਇਸ ਦਾ ਆਨੰਦ ਮਾਣੋਗੇ।’’ ਇਹ ਫਿਲਮ 31 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ