ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਵਿਆ ਖੋਸਲਾ ਨੇ ਆਲੀਆ ਭੱਟ ’ਤੇ ਫਿ਼ਲਮ ਦੀਆਂ ਫ਼ਰਜ਼ੀ ਟਿਕਟਾਂ ਵੇਚਣ ਦੇ ਦੋਸ਼ ਲਾਏ

08:50 AM Oct 14, 2024 IST

ਮੁੰਬਈ: ਅਦਾਕਾਰਾ ਦਿਵਿਆ ਖੋਸਲਾ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਜਿਗਰਾ’ ਲਈ ਆਲੀਆ ਭੱਟ ਦੀ ਆਲੋਚਨਾ ਕਰਦਿਆਂ ਅਦਾਕਾਰਾ ’ਤੇ ਫ਼ਰਜ਼ੀ ਕੁਲੈਕਸ਼ਨ ਐਲਾਨਣ ਦੇ ਦੋਸ਼ ਲਾਏ ਹਨ। ਦਿਵਿਆ ਨੇ ਦੋਸ਼ ਲਾਇਆ ਕਿ ਆਲੀਆ ਨੇ ਖ਼ੁਦ ਆਪਣੀ ਫਿਲਮ ਦੀਆਂ ਟਿਕਟਾਂ ਖ਼ਰੀਦੀਆਂ ਅਤੇ ਲੋਕਾਂ ਨੂੰ ਧੋਖਾ ਦੇਣ ਲਈ ‘ਫ਼ਰਜ਼ੀ ਕੁਲੈਕਸ਼ਨ’ ਦਾ ਐਲਾਨ ਕੀਤਾ ਹੈ। ਦਿਵਿਆ ਨੇ ਸ਼ਨਿੱਚਰਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ‘ਹਾਈਵੇਅ’ ਅਦਾਕਾਰਾ ਦੀ ਨਿਖੇਧੀ ਕਰਦਿਆਂ ਖਾਲੀ ਸਿਨੇਮਾ ਹਾਲ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਅਤੇ ਫਿਲਮ ਦੀ ਦੱਸੀ ਗਈ ਕਮਾਈ ਦੀ ਆਲੋਚਨਾ ਕੀਤੀ। ਉਸ ਨੇ ਆਪਣੀ ਪੋਸਟ ਵਿੱਚ ਲਿਖਿਆ, ‘‘ਜਿਗਰਾ ਦੇ ਸ਼ੋਅ ਲਈ ਉਹ ਸਿਟੀ ਮਾਲ ਪੀਵੀਆਰ ਗਈ। ਥੀਏਟਰ ਬਿਲਕੁਲ ਖਾਲੀ ਸੀ। ਹਰੇਕ ਪਾਸੇ ਸਾਰੇ ਥੀਏਟਰ ਖਾਲੀ ਹਨ। ਆਲੀਆ ਭੱਟ ਵਿੱਚ ਸੱਚੀ ਬਹੁਤ ਜਿਗਰਾ ਹੈ, ਖ਼ੁਦ ਹੀ ਟਿਕਟਾਂ ਖ਼ਰੀਦੀਆਂ ਅਤੇ ਫ਼ਰਜ਼ੀ ਕੁਲੈਕਸ਼ਨ ਦਾ ਐਲਾਨ ਕਰ ਦਿੱਤਾ। ਮੈਂ ਹੈਰਾਨ ਹਾਂ ਕਿ ਪੇਡ ਮੀਡੀਆ ਚੁੱਪ ਕਿਉਂ ਹੈ।’’ ਵਪਾਰਕ ਵਿਸ਼ਲੇਸ਼ਕ ਤਰੁਨ ਆਦਰਸ਼ ਅਨੁਸਾਰ ਵਾਸਨ ਬਾਲਾ ਵੱਲੋਂ ਨਿਰਦੇਸ਼ਿਤ ਫਿਲਮ ਨੇ ਭਾਰਤ ਵਿੱਚ ਪਹਿਲੇ ਦਿਨ 4.55 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਫਿਲਮ ਨੂੰ ਰਾਜ ਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ ‘ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ’ ਨੇ ਟੱਕਰ ਦਿੱਤੀ ਹੈ, ਜਿਸ ਨੇ ਆਲੀਆ ਦੀ ਫਿਲਮ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਵਿੱਕੀ ਦੀ ਫਿਲਮ ਨੇ 5.71 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ‘ਜਿਗਰਾ’ ਨੂੰ ਵਾਇਕੌਮ18 ਸਟੂਡੀਓਜ਼ ਅਤੇ ਈਟਰਨਲ ਸਨਸ਼ਾਈਨ ਪ੍ਰੋਡਕਸ਼ਨਜ਼ ਨੇ ਪੇਸ਼ ਕੀਤਾ ਹੈ। ਇਸ ਦੇ ਸਹਿ-ਲੇਖਕ ਦੇਬਾਸ਼ੀਸ਼ ਇਰੈਂਗਬਮ ਅਤੇ ਵਾਸਨ ਬਾਲਾ ਹਨ। -ਏਐੱਨਆਈ

Advertisement

Advertisement