ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਲਾਕ ਦੀ ਅਰਜ਼ੀ: ਉਮਰ ਅਬਦੁੱਲਾ ਤੇ ਪਤਨੀ ਨੂੰ ਸੁਲ੍ਹਾ-ਸਫਾਈ ਕੇਂਦਰ ’ਚ ਪੇਸ਼ ਹੋਣ ਦੇ ਹੁਕਮ

07:38 AM Aug 31, 2024 IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਤੇ ਉਨ੍ਹਾਂ ਦੀ ਵੱਖ ਰਹਿੰਦੀ ਪਤਨੀ ਪਾਇਲ ਅਬਦੁੱਲਾ ਨੂੰ ਸੁਲ੍ਹਾ-ਸਫਾਈ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸੁਲ੍ਹਾ-ਸਫਾਈ ਕੇਂਦਰ ਵਿਚ ਪੇਸ਼ ਹੋਣ ਲਈ ਕਿਹਾ ਹੈ। ਅਬਦੁੱਲਾ ਜੋੜੇ ਦਰਮਿਆਨ ਤਲਾਕ ਦਾ ਕੇਸ ਚੱਲ ਰਿਹਾ ਹੈ। ਜਸਟਿਸ ਸੁਧਾਂਸ਼ੂ ਧੂਲੀਆ ਤੇ ਜਸਟਿਸ ਅਹਿਸਾਨੂਦੀਨ ਅਮਾਨੁੱਲ੍ਹਾ ਦੇ ਬੈਂਚ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਸੁੱਲ੍ਹਾ-ਸਫਾਈ ਕੇਂਦਰ ਵੱਲੋਂ ਦਾਇਰ ਰਿਪੋਰਟ ਮਗਰੋਂ ਇਸ ਮਾਮਲੇ ’ਤੇ 4 ਨਵੰਬਰ ਨੂੰ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਉਮਰ ਅਬਦੁੱਲਾ ਵੱਲੋਂ ਦਾਇਰ ਤਲਾਕ ਦੀ ਅਰਜ਼ੀ ’ਤੇ ਪਾਇਲ ਅਬਦੁੱਲਾ ਤੋਂ ਜਵਾਬ ਮੰਗਿਆ ਸੀ। ਦਿੱਲੀ ਹਾਈ ਕੋਰਟ ਪਿਛਲੇ ਸਾਲ 12 ਦਸੰਬਰ ਨੂੰ ਉਮਰ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਚੁੱਕੀ ਹੈ ਕਿ ਇਸ ਵਿਚ ਕੋਈ ਵੀ ਗੁਣ-ਦੋਸ਼ ਨਹੀਂ ਹੈ। -ਪੀਟੀਆਈ

Advertisement

Advertisement