For the best experience, open
https://m.punjabitribuneonline.com
on your mobile browser.
Advertisement

ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ

09:22 AM May 05, 2024 IST
ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਨਾਬਾਲਗ ਨੇ ਫਾਹਾ ਲਿਆ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 4 ਮਈ
ਇਥੋਂ ਦੀ ਗੋਇੰਦਵਾਲ ਸਾਹਿਬ ਰੋਡ ’ਤੇ ਸਥਿਤ ਡਾਇਮੰਡ ਐਵੀਨਿਊ ਦੀ 16 ਸਾਲ ਦੀ ਲੜਕੀ ਨੇ ਉਸ ਦੀ ਭੂਆ ਵੱਲੋਂ ਕਥਿਤ ਤੌਰ ’ਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਤੋਂ ਪ੍ਰੇਸ਼ਾਨ ਉਸ ਨੇ ਆਪਣੇ ਘਰ ਵਿੱਚ ਬੀਤੇ ਕੱਲ੍ਹ ਚੁੰਨੀ ਨਾਲ ਫਾਹਾ ਲੈ ਲਿਆ। ਥਾਣਾ ਸਿਟੀ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ| ਮੁਲਜ਼ਮਾਂ ਵਿੱਚ ਐਵੀਨਿਊ ਦੀ ਵਾਸੀ ਮ੍ਰਿਤਕ ਦੀ ਭੂਆ ਕਿਰਨਜੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਦਾ ਨਾਮ ਸ਼ਾਮਲ ਹੈ| ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੀ ਨਨਾਣ ਕਿਰਨਜੀਤ ਕੌਰ ਨੇ ਉਸ ਨੂੰ ਫੋਨ ਕਰਕੇ ਆਪਣੇ ਪ੍ਰੇਮੀ ਨਾਲ ਉਸ ਦਾ ਵਿਆਹ ਕਰਵਾਉਣ ਲਈ ਕਿਹਾ ਸੀ ਅਤੇ ਅਜਿਹਾ ਨਾ ਕਰਨ ’ਤੇ ਉਸ ਨੇ ਸ਼ਿਕਾਇਤਕਰਤਾਂ ਦੀ 16 ਸਾਲ ਦੀ ਲੜਕੀ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਚਿਤਾਵਨੀ ਦਿੱਤੀ| ਕਿਰਨਜੀਤ ਕੌਰ ਨੇ ਸ਼ਿਕਾਇਤਕਰਤਾ ਨੂੰ ਦਿਖਾਈ ਵੀਡੀਓ ਵਿੱਚ ਉਸਦੀ ਮ੍ਰਿਤਕ ਲੜਕੀ ਨਾਲ ਜਸ਼ਨਪ੍ਰੀਤ ਸਿੰਘ ਦਿਖਾਈ ਦਿੰਦਾ ਹੈ| ਇਸੇ ਧਮਕੀ ਤੋਂ ਪ੍ਰੇਸ਼ਾਨ ਸ਼ਿਕਾਇਤਕਰਤਾ ਦੀ 16 ਸਾਲ ਦੀ ਲੜਕੀ ਨੇ ਘਰ ਵਿੱਚ ਉਸ ਵੇਲੇ ਫਾਹਾ ਲੈ ਲਿਆ ਜਦੋਂ ਉਹ ਇਸ ਮਾਮਲੇ ਸਬੰਧੀ ਆਬਾਦੀ ਅੰਦਰ ਜਸ਼ਨਪ੍ਰੀਤ ਸਿੰਘ ਦੇ ਘਰ ਗਈ ਹੋਈ ਸੀ| ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐੱਸਆਈ ਕਿਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਿਰਨਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਸ਼ਨਪ੍ਰੀਤ ਸਿੰਘ ਫ਼ਰਾਰ ਹੈ| ਲਾਸ਼ ਪੋਸਟ ਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ|

Advertisement

Advertisement
Author Image

Advertisement
Advertisement
×