ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਵਾਰਾ ਪਸ਼ੂਆਂ ਦੀ ਗਿਣਤੀ ਵਧਣ ਤੋਂ ਲੋਕ ਪ੍ਰੇਸ਼ਾਨ

07:22 AM Jul 25, 2020 IST

ਪੱਤਰ ਪ੍ਰੇਰਕ
ਰਤੀਆ, 24 ਜੁਲਾਈ

Advertisement

ਸ਼ਹਿਰ ਅੰਦਰ ਲਾਵਾਰਿਸ ਪਸ਼ੂਆਂ ਦੀ ਤਾਦਾਦ ਵਧਣ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ ਪਸ਼ੂਆਂ ਦੀ ਸਾਂਭ- ਸੰਭਾਲ ਲਈ ਗਊਸ਼ਾਲਾ ਨਾ ਹੋਣ ਕਾਰਨ ਉਹ ਸ਼ਹਿਰ ਅੰਦਰ ਘੁੰਮਦੇ ਵਿਖਾਈ ਦਿੰਦੇ ਹਨ। ਸ਼ਹਿਰ ਦੀਆਂ ਕਲੋਨੀਆਂ ‘ਚ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਂਦੇ ਹਨ। ਸ਼ਹਿਰ ਵਾਸੀ ਯੋਗੇਸ਼ ਕੁਮਾਰ, ਵਨਿੈ ਕੁਮਾਰ, ਮੋਹਿਤ, ਸ਼ੇਖਰ, ਜਗਤਾਰ ਅਤੇ ਮਨਪ੍ਰੀਤ ਨੇ ਦੱਸਿਆ ਕਿ ਹਰਾ-ਚਾਰਾ ਨਾ ਮਿਲਣ ਕਾਰਨ ਇਹ ਪਸ਼ੂ ਭੁੱਖੇ -ਪਿਆਸੇ ਸੜਕਾਂ ਅਤੇ ਗਲੀਆਂ ਵਿੱਚ ਭਟਕਦੇ ਰਹਿੰਦੇ ਹਨ। ਇਹ ਸਮੱਸਿਆ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਹੈ। ਕਈ ਪਸ਼ੂਆਂ ਦੇ ਕੂੜੇ ਦੇ ਢੇਰ ’ਚੋਂ ਪੋਲੀਥੀਨ ਨਿਗਲ ਲੈਣ ਕਾਰਨ ਜਾਨ ਚਲੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।

Advertisement
Advertisement
Tags :
ਅਵਾਰਾਗਿਣਤੀਪਸ਼ੂਆਂਪ੍ਰੇਸ਼ਾਨ