ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਦਾ ਸਨਮਾਨ
07:45 AM Jan 30, 2025 IST
Advertisement
ਪਟਿਆਲਾ:
Advertisement
ਪਿੰਡ ਚਲੈਲਾ ਵਿਖੇ ਅੱਜ ਪਿੰਡ ਦੀ ਕਾਂਗਰਸੀ ਆਗੂ ਸੁਖਵਿੰਦਰ ਕੌਰ ਵੱਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੇ ਸਨਮਾਨ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨਾ ਸਿਰਫ਼ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਸਗੋਂ ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਨੇ ਵੀ ਕਾਂਗਰਸ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਨੂੰ ਝਟਕਾ ਲਗਾਇਆ। ਅੱਜ ਹਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸਮਾਗਮ ਮੌਕੇ ਸਾਬਕਾ ਐੱਮਸੀ ਸੇਵਕ ਸਿੰਘ ਝਿੱਲ, ਮਾਧਵ ਸਿੰਗਲ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਦਿਹਾਤੀ ਹਲਕਾ, ਅੰਜਨ ਸ਼ਰਮਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਹਲਕਾ, ਰਿਧਮ ਸ਼ਰਮਾ, ਗੌਰਵ ਖੁਰਾਣਾ, ਹਰਦਿਆਲ ਸਿੰਘ ਢਿੱਲੋਂ ਚਲੈਲਾ, ਜਰਨੈਲ ਸਿੰਘ ਚਲੈਲਾ, ਸੰਨੀ ਚਲੈਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement