ਪ੍ਰਗਤੀਸ਼ੀਲ ਲੇਖਕ ਸੰਘ ਦੀ ਜ਼ਿਲ੍ਹਾ ਇਕਾਈ ਕਾਇਮ
ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 24 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਲੇਖਕਾਂ ਦੀ ਇਕੱਤਰਤਾ ਪ੍ਰੋ. ਕੁਲਵੰਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਸਿਰਜਣਾ ਭਵਨ, ਵਿਰਸਾ ਵਿਹਾਰ, ਕਪੂਰਥਲਾ ਵਿੱਚ ਹੋਈ। ਪ੍ਰੋ. ਔਜਲਾ ਤੇ ਹਰਵਿੰਦਰ ਭੰਡਾਲ ਨੇ ਅਜੋਕੇ ਸਮੇਂ ਵਿੱਚ ਪ੍ਰਗਤੀਸ਼ੀਲ ਲਹਿਰ ਦੀ ਸਥਿਤੀ, ਪ੍ਰਲੇਸ ਦੇ ਇਤਿਹਾਸਕ ਪਿਛੋਕੜ, ਇਤਿਹਾਸ, ਪ੍ਰਾਪਤੀਆਂ ਦੀ ਚਰਚਾ ਕੀਤੀ। ਸਰਜੀਤ ਜੱਜ ਵੱਲੋਂ ਹੋਰ
ਸਾਹਿਤਕ ਸੰਸਥਾਵਾਂ ਦੇ ਪ੍ਰਸੰਗ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਾਂ, ਅਮਲ ਖੇਤਰ, ਜ਼ਰੂਰਤਾਂ ਤੇ ਤਰਜੀਹਾਂ ਬਾਰੇ ਚਾਨਣਾ ਪਾਉਂਦਿਆਂ ਫਾਸ਼ੀਵਾਦ ਖ਼ਿਲਾਫ਼ ਲੋਕ ਲਹਿਰ ਉਸਾਰਨ ਹਿਤ ਲੇਖਕਾਂ ਦੀ ਸਰਗਰਮ ਭੂਮਿਕਾ ਨੂੰ ਸਮੇਂ ਦੀ ਲੋੜ ਦੱਸਿਆ। ਇਸ ਸਮੇਂ ਸਰਬਸੰਮਤੀ ਨਾਲ ਪ੍ਰੋ. ਕੁਲਵੰਤ ਔਜਲਾ ਸਰਪ੍ਰਸਤ, ਹਰਵਿੰਦਰ ਭੰਡਾਲ ਸਲਾਹਕਾਰ, ਚੰਨ ਮੋਮੀ ਪ੍ਰਧਾਨ, ਮੁਖਤਾਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਡਾ. ਭੁਪਿੰਦਰ ਕੌਰ ਜੱਜ, ਕਰਮਜੀਤ ਨਡਾਲਾ ਮੀਤ ਪ੍ਰਧਾਨ, ਪ੍ਰੋ. ਸਰਦੂਲ ਸਿੰਘ ਔਜਲਾ ਜਨਰਲ ਸਕੱਤਰ, ਕੁਲਵਿੰਦਰ ਕੰਵਲ, ਮਲਕੀਤ ਸਿੰਘ ਮੀਤ ਤੇ ਮਨਜਿੰਦਰ ਕਮਲ ਸਕੱਤਰ ਚੁਣੇ ਗਏ ਅਤੇ ਸ਼ਹਬਿਾਜ ਖਾਨ, ਸੁਰਿੰਦਰ ਸਿੰਘ, ਦੇਵ ਰਾਜ ਦਾਦਰ, ਜਸਵਿੰਦਰ ਕੌਰ ਕਾਰਜਕਾਰੀ ਮੈਂਬਰ ਲਏ ਗਏ।
ਇਸ ਇਕੱਤਰਤਾ ਵੱਲੋਂ ਮਨੀਪੁਰ ‘ਚ ਦੋ ਔਰਤਾਂ ਨਾਲ ਕੀਤੇ ਅਣਮਨੁੱਖੀ ਵਿਹਾਰ ਦੀ ਨਿਖੇਧੀ ਕਰਦਿਆਂ, ਸੜ ਰਹੇ ਮਨੀਪੁਰ ਦੇ ਮਾਮਲੇ ’ਚ ਕੇਂਦਰੀ ਤੇ ਰਾਜ ਸਰਕਾਰ ਦੋਵਾਂ ਦੀ ਨਿਖੇਧੀ ਕੀਤੀ ਗਈ।