ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਸਮਾਪਤ

02:58 PM Jun 30, 2023 IST

ਪੱਤਰ ਪ੍ਰੇਰਕ

Advertisement

ਮਾਨਸਾ, 29 ਜੂਨ

ਇੱਥੇ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲੋਂ 27ਵੀਂ ਜਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਅੱਜ ਇਥੇ ਪੁਲੀਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਮਾਨਸਾ ਦੀ ਸ਼ੂਟਿੰਗ ਰੇਂਜ ਵਿੱਚ ਸਮਾਪਤ ਹੋਈ। ਜੇਤੂ ਸ਼ੂਟਰ 58ਵੀਂ ਪੰਜਾਬ ਸਟੇਟ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ, ਜੋ ਮੁਹਾਲੀ ਵਿੱਚ ਹੋ ਰਹੀ ਹੈ, ਵਿੱਚ ਹਿੱਸਾ ਲੈਣਗੇ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਐੱਨਕੇ ਮਹਿਤਾ ਅਤੇ ਜਨਰਲ ਸਕੱਤਰ ਸੁਰਿੰਦਰਪਾਲ ਨੇ ਦੱਸਿਆ ਕਿ ਏਅਰ ਰਾਈਫਲ ਸੀਨੀਅਰ ਮੈਨ ਵਿੱਚ ਯਾਦਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਏਅਰ ਰਾਈਫਲ ਜੂਨੀਅਰ ਮੈਨ ਵਿੱਚ ਪਰਮਪ੍ਰੀਤ ਸਿੰਘ, ਸ਼ੁਭਪ੍ਰੀਤ ਸਿੰਘ ਸੋਂਫੀ, ਵੈਭਬ ਸਿੰਗਲਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਏਅਰ ਰਾਈਫਲ ਯੂਥ ਮੈਨ ਪਰਮਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਅਰ ਰਾਈਫਲ ਯੂਥ ਵਿਮੈਨ ਵਿੱਚ ਜਪਜੀਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਏਅਰ ਪਿਸਟਲ ਸੀਨੀਅਰ ਮੈਨ ‘ਚ ਬੂਟਾ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਏਅਰ ਪਿਸਟਰ ਯੂਥ ਮੈਨ ਵਿੱਚ ਕਮਲ ਅਵਤਾਰ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਅਰ ਪਿਸਟਲ ਯੂਥ ਮੈਨਆਈਐੱਸਐੱਸਐੱਫ ਵਿੱਚ ਵਿਕਰਮਜੀਤ ਸਿੰਘ ਨੇ ਪਹਿਲਾ, ਸਹਿਬਾਜ ਕੁਮਾਰ ਨੇ ਦੂਜਾ, ਏਅਰ ਪਿਸਟਲ ਮੈਨ ਮਾਸਟਰ ਵਿੱਚ ਕੁਲਦੀਪ ਸਿੰਘ ਨੇ ਪਹਿਲਾ, ਜਗਸੀਰ ਸਿੰਘ ਨੇ ਦੂਜਾ ਅਤੇ ਅਵਤਾਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement
Tags :
ਸਮਾਪਤਸ਼ੂਟਿੰਗਚੈਂਪੀਅਨਸ਼ਿਪਜ਼ਿਲ੍ਹਾਰਾਈਫਲ