For the best experience, open
https://m.punjabitribuneonline.com
on your mobile browser.
Advertisement

ਰੋਟਰੀ ਕਲੱਬ ਵੱਲੋਂ ਜ਼ਿਲ੍ਹਾ ਮੈਂਬਰਸ਼ਿਪ ਸੈਮੀਨਾਰ

06:54 AM Aug 27, 2024 IST
ਰੋਟਰੀ ਕਲੱਬ ਵੱਲੋਂ ਜ਼ਿਲ੍ਹਾ ਮੈਂਬਰਸ਼ਿਪ ਸੈਮੀਨਾਰ
ਰੋਟਰੀ ਕਲੱਬ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਗਸਤ
ਰੋਟਰੀ ਕਲੱਬ ਵੱਲੋਂ ਸਥਾਨਕ ਨਿਰਵਾਣਾ ਕਲੱਬ ਵਿੱਚ ਜ਼ਿਲ੍ਹਾ ਮੈਂਬਰਸ਼ਿਪ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰੋਟਰੀ ਕਲੱਬ ਵੱਲੋਂ ਮਾਨਵਤਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ੍ਰੀ ਸੰਧਵਾਂ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਅਤੇ ਵਿਕਾਸ ਲਈ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਉਹ ਬੇਮਿਸਾਲ ਹੈ। ਕਰੋਨਾ ਕਾਲ ਦੇ ਸਮੇਂ ਵੀ ਰੋਟਰੀ ਕਲੱਬ ਨੇ ਬਹੁਤ ਸਾਰੇ ਮਾਨਵਤਾ ਦੇ ਕੰਮ ਕੀਤੇ ਜਿਸ ਨਾਲ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੀ। ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਸਾਰੀਆਂ ਸਮਾਜਿਕ ਸਮੱਸਿਆਵਾਂ ਦਾ ਟਿਕਾਊ ਹੱਲ ਤਾਂ ਹੀ ਸੰਭਵ ਹੈ ਜੇ ਰੋਟਰੀ ਵਰਗੀਆਂ ਸੰਸਥਾਵਾਂ ਵੱਲੋਂ ਸਰਕਾਰੀ ਯਤਨਾਂ ਨੂੰ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵੀ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਡਾ. ਤੇਜਿੰਦਰ ਪਾਲ ਸਿੰਘ, ਡਾ. ਪੀ. ਐੱਸ. ਗਰੋਵਰ, ਵਿਜੇ ਆਨੰਦ, ਰਮੇਸ਼ ਅਰੋੜਾ, ਬਲਬੀਰ ਸਿੰਘ, ਐੱਸ. ਐੱਸ. ਖੁਰਾਣਾ, ਪ੍ਰਵੀਨ ਚੱਢਾ, ਰਾਕੇਸ਼ ਮਹਿੰਦਰੂ, ਬ੍ਰਿਗੇਡੀਅਰ ਮਸਤਿੰਦਰ ਸਿੰਘ, ਡਾ. ਜੀ. ਅਵਸਥੀ, ਐਡਵੋਕੇਟ ਜੇ. ਐੱਸ. ਬਿੰਦਰਾ, ਡਾ. ਕਰਮਵੀਰ ਗੋਇਲ ਅਤੇ ਹੋਰ ਮੋਹਤਬਰ ਹਾਜ਼ਰ ਸਨ।

Advertisement

Advertisement
Advertisement
Author Image

Advertisement