For the best experience, open
https://m.punjabitribuneonline.com
on your mobile browser.
Advertisement

ਗੌਰਮਿੰਟ ਟੀਚਰਜ਼ ਯੂਨੀਅਨ ਦਾ ਜ਼ਿਲ੍ਹਾ ਇਜਲਾਸ ਸਮਾਪਤ

10:11 AM Apr 10, 2024 IST
ਗੌਰਮਿੰਟ ਟੀਚਰਜ਼ ਯੂਨੀਅਨ ਦਾ ਜ਼ਿਲ੍ਹਾ ਇਜਲਾਸ ਸਮਾਪਤ
ਗੌਰਮਿੰਟ ਟੀਚਰਜ਼ ਯੂਨੀਅਨ ਬਰਨਾਲਾ ਦੀ ਨਵੀਂ ਚੁਣੀ ਆਗੂ ਟੀਮ ਤੇ ਡੈਲੀਗੇਟਸ।
Advertisement

ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 9 ਅਪਰੈਲ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦਾ ਦੋ ਰੋਜ਼ਾ ਜਥੇਬੰਦਕ ਚੋਣ ਇਜਲਾਸ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਪੱਤੀ ਵਿਖੇ ਸਮਾਪਤ ਹੋਇਆ। ਇਜਲਾਸ ਦੌਰਾਨ ਹਰਿੰਦਰ ਮੱਲ੍ਹੀਆਂ ਜ਼ਿਲ੍ਹਾ ਪ੍ਰਧਾਨ ਅਤੇ ਤੇਜਿੰਦਰ ਤੇਜੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਰਵਿਰੋਧ ਚੁਣ ਲਿਆ ਗਿਆ। ਉਪਰੰਤ ਬਲਾਕ ਪੱਧਰੀ ਹੋਈਆਂ ਨਾਮਜ਼ਦਗੀਆਂ ਵਿੱਚ ਬਲਾਕ ਪ੍ਰਧਾਨ ਬਰਨਾਲਾ ਲਈ ਕਰਮਜੀਤ ਸਿੰਘ ਭੋਤਨਾ ਤੇ ਬਲਾਕ ਜਨਰਲ ਸਕੱਤਰ ਰਮਨਦੀਪ ਸਿੰਘ, ਬਲਾਕ ਮਹਿਲ ਕਲਾਂ ਲਈ ਅਮਰੀਕ ਸਿੰਘ ਭੱਦਲਵੱਡ ਪ੍ਰਧਾਨ ਅਤੇ ਬਲਾਕ ਜਨਰਲ ਸਕੱਤਰ ਵਿਕਾਸ ਕੁਮਾਰ ਭੱਦਲਵੱਡ, ਅਤੇ ਬਲਾਕ ਸ਼ਹਿਣਾ ਦੇ ਪ੍ਰਧਾਨ ਏਕਮਪ੍ਰੀਤ ਸਿੰਘ ਭੋਤਨਾ ਤੇ ਬਲਾਕ ਜਨਰਲ ਸਕੱਤਰ ਪ੍ਰਭਜੋਤ ਸਿੰਘ ਠੁੱਲੀਵਾਲ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਵਿਸ਼ੇਸ਼ ਸ਼ਮੂਲੀਅਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਅਤੇ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਚੀਮਾ ਨੇ ਨਵੀਂ ਚੁਣੀ ਹੋਈ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ਬੱਝਵੇ ਘੋਲ ਕਰਨ ਦਾ ਸੱਦਾ ਦਿੱਤਾ। ਭਰਾਤਰੀ ਜਥੇਬੰਦੀਆਂ ਵੱਲੋ ਮਨਿਸਟਰੀਅਲ ਸਟਾਫ ਯੂਨੀਅਨ ( ਸਿੱਖਿਆ ਵਿਭਾਗ) ਦੇ ਜ਼ਿਲ੍ਹਾ ਪ੍ਰਧਾਨ ਰਾਵਿੰਦਰ ਸ਼ਰਮਾ , ਮੁਲਾਜਮ ਡਿਫੈਂਸ ਕਮੇਟੀ ਦੇ ਆਗੂ ਬਲਵੰਤ ਸਿੰਘ ਭੁੱਲਰ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਦੀਪ ਸਿੰਘ ਅਤੇ ਸਟੇਟ ਆਗੂ ਸਿਕੰਦਰ ਸਿੰਘ ਨੇ ਵੀ ਵਿਚਾਰ ਰੱਖੇ। ਚੋਣ ਦੀ ਪੂਰੀ ਪ੍ਰਕਿਰਿਆ ਹੈਡਮਾਸਟਰ ਰਾਕੇਸ਼ ਕੁਮਾਰ ਬਤੌਰ ਪ੍ਰੋਜਾਈਡਿੰਗ ਅਫ਼ਸਰ ਅਤੇ ਰਾਜਵਿੰਦਰ ਸਿੰਘ ਨੇ ਸਹਾਇਕ ਪ੍ਰੋਜ਼ਾਈਡਿੰਗ ਅਫ਼ਸਰ ਦੀ ਨਿਗਰਾਨੀ ਹੇਠ ਹੋਈ।

Advertisement

Advertisement
Author Image

joginder kumar

View all posts

Advertisement
Advertisement
×