ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ
ਪੱਤਰ ਪ੍ਰੇਰਕ
ਟਾਂਡਾ, 29 ਅਗਸਤ
ਨੇੜਲੇ ਪਿੰਡ ਦੇਹਰੀਵਾਲ ਦੇ ਸਰਕਾਰੀ ਹਾਈ ਸਕੂਲ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 70 ਖਿਡਾਰੀਆਂ ਨੇ ਭਾਗ ਲਿਆ। ਸਕੂਲ ਮੁਖੀ ਜਤਿੰਦਰਪਾਲ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਭਿੰਡਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋ-ਆਰਡੀਨੇਟਰ ਜਗਜੀਤ ਸਿੰਘ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਕੀਤਾ ਜਦਕਿ ਖੇਡ ਪ੍ਰਮੋਟਰ ਅਰਜੁਨ ਐਵਾਰਡੀ ਤਾਰਾ ਸਿੰਘ, ਹਰਦੀਪ ਸਿੰਘ ਬੀਰਮਪੁਰ ਅਤੇ ਸਰਪੰਚ ਹਰਦਿਆਲ ਸਿੰਘ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਮੁਕਾਬਲਿਆਂ ਵਿੱਚ ਅੰਡਰ 19 ਵਰਗ ’ਚ ਤਲਵੰਡੀ ਡੱਡੀਆਂ ਸਕੂਲ ਦਾ ਹਰਜੋਤ ਸਿੰਘ, ਸਕੂਲ ਆਫ ਐਮੀਨੈਂਸ ਟਾਂਡਾ ਦੇ ਤਨਵੀਰ ਸਿੰਘ ਅਤੇ ਸਲੀਮ ਅਤੇ ਅੱਤੋਵਾਲ ਸਕੂਲ ਦਾ ਹਰਸ਼ਿਤ ਬਾਲੀ ਜੇਤੂ ਰਹੇ ਇਸੇ ਤਰ੍ਹਾਂ ਅੰਡਰ 17 ਸਾਲ ਵਰਗ ਵਿੱਚ ਤਲਵੰਡੀ ਡੱਡੀਆਂ ਸਕੂਲ ਦਾ ਕਰਨ, ਸੇਂਟ ਮੈਰੀਜ਼ ਸਕੂਲ ਟਾਂਡਾ ਦਾ ਮਨਤੇਜ ਭਿੰਡਰ, ਸਰਬਜੋਤ ਸਿੰਘ ਪੰਨੂ ਧੂਤਾਂ ਸਕੂਲ ਅਤੇ ਤੇਜਿਸ ਠੇਠਰ ਦੇਹਰੀਵਾਲ ਸਕੂਲ ਜੇਤੂ ਰਹੇ। ਇਸ ਮੌਕੇ ਕੋਚ ਹਰਪਾਲ ਸਿੰਘ, ਡਾ. ਦਵਿੰਦਰ ਸਿੰਘ, ਰਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਸਰਬਜੋਤ ਸਿੰਘ ਸੰਧੂ, ਗੁਰਵਿੰਦਰ ਪੰਨੂ, ਸਤਨਾਮ ਸਿੰਘ ਸੈਣੀ ਅਤੇ ਨੰਬਰਦਾਰ ਉਂਕਾਰ ਸਿੰਘ ਮੌਜੂਦ ਸਨ।