ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ
ਪੱਤਰ ਪ੍ਰੇਰਕ
ਪਠਾਨਕੋਟ, 3 ਸਤੰਬਰ
ਜ਼ਿਲ੍ਹੇ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਨੋਡਲ ਅਫਸਰ ਕੋਆਰਡੀਨੇਟਰ ਲੈਕਚਰਾਰ ਕੌਸ਼ਲ ਸ਼ਰਮਾ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਪਰਵਿੰਦਰ ਸੈਣੀ ਦੀ ਦੇਖ-ਰੇਖ ਵਿੱਚ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਿਖਿਆ ਅਧਿਕਾਰੀ (ਸੈ) ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ) ਅਮਨਦੀਪ ਕੁਮਾਰ ਮੁੱਖ ਮਹਿਮਾਨ ਵੱਜੋਂ ਹਾਜ਼ਰ ਹੋਏ। ਮੰਚ ਸੰਚਾਲਨ ਲੈਕਚਰਾਰ ਰਾਕੇਸ਼ ਪਠਾਨੀਆ ਅਤੇ ਵੋਕੇਸ਼ਨਲ ਟੀਚਰ ਅਨੁਰਾਧਾ ਠਾਕੁਰ ਨੇ ਕੀਤਾ।
ਇਸ ਮੌਕੇ ਸੰਗੀਤ ਗਾਇਨ ਮੁਕਾਬਲੇ ਵਿੱਚ ਜੰਨਤ ਤੇ ਮਹਿਕ (ਸਰਕਾਰੀ ਸਕੂਲ ਸੁਜਾਨਪੁਰ (ਲੜਕੇ) ਨੇ ਪਹਿਲਾ ਸਥਾਨ, ਪਲਕ ਤੇ ਬੇਬੀ (ਸਰਕਾਰੀ ਸਕੂਲ ਨਰੋਟ ਮਹਿਰਾ) ਨੇ ਦੂਜਾ ਸਥਾਨ ਅਤੇ ਪ੍ਰਭਾ (ਸ਼ਹੀਦ ਮੱਖਣ ਸਿੰਘ ਸਰਕਾਰੀ ਸਕੂਲ ਪਠਾਨਕੋਟ) ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲੇ ਵਿੱਚ ਪ੍ਰਨਵੀ (ਸਰਕਾਰੀ ਸਕੂਲ ਬਮਿਆਲ) ਨੇ ਪਹਿਲਾ ਸਥਾਨ, ਤਮੰਨਾ (ਸ਼ਹੀਦ ਮੱਖਣ ਸਿੰਘ ਸਕੂਲ ਪਠਾਨਕੋਟ) ਨੇ ਦੂਜਾ ਸਥਾਨ ਅਤੇ ਸਿਮਰਨ (ਸਰਕਾਰੀ ਸਕੂਲ ਧਾਰ ਕਲਾਂ) ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਸੁਪ੍ਰਿਆ (ਸਰਕਾਰੀ ਸਕੂਲ ਧਾਰ ਕਲਾਂ) ਨੇ ਪਹਿਲਾ ਸਥਾਨ, ਪਲਕ ਜੋਸ਼ੀ (ਸਰਕਾਰੀ ਸਕੂਲ ਦੁਰੰਗ ਖੱਡ) ਨੇ ਦੂਜਾ ਅਤੇ ਗਰਿਮਾ ਸ਼ਰਮਾ (ਸਰਕਾਰੀ ਸਕੂਲ ਜੰਗਲ) ਨੇ ਤੀਜਾ ਸਥਾਨ ਹਾਸਲ ਕੀਤਾ।
ਨਾਟਕ ਮੁਕਾਬਲੇ ਵਿੱਚ ਸਰਕਾਰੀ ਸਕੂਲ ਘਿਆਲਾ ਨੇ ਪਹਿਲਾ ਸਥਾਨ, ਸਰਕਾਰੀ ਸਕੂਲ ਤਾਰਾਗੜ ਨੇ ਦੂਜਾ ਸਥਾਨ ਅਤੇ ਸਰਕਾਰੀ ਸਕੂਲ ਧਾਰ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਾਡਲ ਡਰਾਇੰਗ, ਪੇਂਟਿੰਗ ਅਤੇ ਕਲੇਅ ਮਾਡਲਿੰਗ ਮੁਕਾਬਲੇ ਵੀ ਕਰਵਾਏ ਗਏ। ਅੰਤ ਵਿੱਚ ਜ਼ਿਲ੍ਹਾ ਸਿਖਿਆ ਅਧਿਕਾਰੀ ਰਾਜੇਸ਼ ਕੁਮਾਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।