ਦਰਣੋਾਚਾਰੀਆ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 18 ਅਗਸਤ
ਇੱਥੇ ਹਰਿਆਣਾ ਸੀਐਮ ਕੱਪ 2024 ਤਹਿਤ ਦਰਣੋਾਚਾਰੀਆ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਵਾਲੀਵਾਲ, ਖੋ-ਖੋ , ਬਾਸਕਟਬਾਲ, ਕਬੱਡੀ, ਹੈਂਡ ਬਾਲ ਤੇ ਫੁਟਬਾਲ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਜ਼ਿਲ੍ਹਾ ਫ਼ਤਿਹਬਾਦ ਦੇ ਸਾਰੇ ਬਲਾਕਾਂ ਪਿਹੋਵਾ, ਸ਼ਾਹਬਾਦ, ਲਾਡਵਾ, ਬਾਬੈਨ, ਇਸਮਾਈਲਾਬਾਦ, ਪਿਪਲੀ ਤੇ ਥਾਨੇਸਰ ਦੀਆਂ ਟੀਮਾਂ ਨੇ ਹਿੱਸਾ ਲਿਆ। ਜ਼ਿਲ੍ਹਾ ਖੇਡ ਅਧਿਕਰੀ ਮਨੋਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਜ਼ੋਨ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੀਆਂ, ਜੋ ਕਿ ਜ਼ਿਲ੍ਹਾ ਅੰਬਾਲਾ ਵਿੱਚ 21 ਅਗਸਤ ਨੂੰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਵਿਚ ਲੜਕਿਆਂ ਤੇ ਲੜਕੀਆਂ ਦੇ ਬਾਸਕਟਬਾਲ ਮੁਕਾਬਲੇ ਵਿਚ ਥਾਨੇਸਰ ਬਲਾਕ ਦੇ ਦਰੋਣਾਚਾਰੀਆ ਸਟੇਡੀਅਮ ਟੀਮ ਪਹਿਲੇ ਸਥਾਨ ’ਤੇ , ਲੜਕਿਆਂ ਦੀ ਕਬੱਡੀ ਵਿਚ ਥਾਨੇਸਰ ਦੀ ਕੇਯੂਕੇ ਚੈਲੇਂਜਰ ਤੇ ਲੜਕੀਆਂ ਦੀ ਕਬੱਡੀ ਟੀਮ ਵਿਚ ਲਾਡਵਾ ਸਰਕਾਰੀ ਸਕੂਲ ਦੀ ਟੀਮ ਨੇ ਪਹਿਲਾ ਹਾਸਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਹੈਂਡਬਾਲ ਮੁਕਾਬਲੇ ਵਿਚ ਥਾਨੇਸਰ ਤੇ ਲੜਕੀਆਂ ਦੀ ਹੈਂਡਬਾਲ ਵਿਚ ਸ਼ਾਹਬਾਦ ਦੀ ਸਤਲੁਜ ਸੀਨਅਰ ਸੈਕੰਡਰੀ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਖੋ-ਖੋ ਮੁਕਾਬਲੇ ਵਿਚ ਥਾਨੇਸਰ ਦੇ ਸਰਕਾਰੀ ਸਕੂਲ ਦੇਵੀਦਾਸਪੁਰਾ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਲੜਕਿਆਂ ਦੇ ਫੁਟਬਾਲ ਵਿਚ ਥਾਨੇਸਰ ਦੀ ਕੇਕੇਆਰ 1 ਤੇ ਲੜਕੀਆਂ ਦੀ ਫੁਟਬਾਲ ਵਿਚ ਸ਼ਾਹਬਾਦ ਦੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦ ਦੀ ਟੀਮ ਨੇ ਪਹਿਲਾ, ਲੜਕਿਆਂ ਦੀ ਵਾਲੀਵਾਲ ਵਿਚ ਥਾਨੇਸਰ ਦੀ ਸਾਈਂ ਕੁਰੂਕਸ਼ੇਤਰਾ ਦੀ ਟੀਮ ਤੇ ਲੜਕੀਆਂ ਦੀ ਵਾਲੀਵਾਲ ਵਿਚ ਥਾਨੇਸਰ ਦੇ ਸੁਨੀਲ ਕੁਮਾਰ ਮੈਮੋਰੀਅਲ ਸਟੇਡੀਅਮ ਅਮੀਨ ਪਹਿਲੇ ਸਥਾਨ ’ਤੇ ਰਹੀ।