ਜ਼ਿਲ੍ਹਾ ਪੱਧਰੀ ਖੇਡਾਂ: ਕਬੱਡੀ ਵਿੱਚ ਬਮਿਆਲ ਬਲਾਕ ਜੇਤੂ
ਐਨਪੀ ਧਵਨ
ਪਠਾਨਕੋਟ, 30 ਅਕਤੂਬਰ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਦੀ ਅਗਵਾਈ ਵਿੱਚ ਪਠਾਨਕੋਟ ਜ਼ਿਲ੍ਹੇ ਦੀਆਂ 11ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਹੋ ਗਈਆਂ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਮਿੰਟੂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਅਨੁਸਾਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਮੁੰਡਿਆਂ ਦੇ ਕਬੱਡੀ ਨੈਸ਼ਨਲ, ਖੋ-ਖੋ, ਰੱਸਾਕਸ਼ੀ, ਬੈਡਮਿੰਟਨ, ਯੋਗਾ ਆਦਿ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਰੁਣ ਸ਼ਰਮਾ ਨੇ ਦੱਸਿਆ ਕਿ ਗਰੁੱਪ ਯੋਗ ਵਿੱਚੋਂ ਪਠਾਨਕੋਟ-2 ਨੇ ਪਹਿਲਾ ਅਤੇ ਪਠਾਨਕੋਟ-3 ਨੇ ਦੂਜਾ ਸਥਾਨ, ਰਿਧਮਿਕ ਯੋਗ ਵਿੱਚ ਧਾਰ-1 ਨੇ ਪਹਿਲਾ ਅਤੇ ਪਠਾਨਕੋਟ-2 ਨੇ ਦੂਜਾ, ਆਰਟਿਸਟਿਕ ਯੋਗ ਵਿੱਚ ਪਠਾਨਕੋਟ-3 ਨੇ ਪਹਿਲਾ ਅਤੇ ਪਠਾਨਕੋਟ-2 ਨੇ ਦੂਜਾ ਸਥਾਨ, ਬੈਡਮਿੰਟਨ ਵਿੱਚ ਪਠਾਨਕੋਟ-3 ਨੇ ਪਹਿਲਾ ਅਤੇ ਪਠਾਨਕੋਟ-1 ਨੇ ਦੂਜਾ, ਕਬੱਡੀ ਵਿੱਚ ਬਮਿਆਲ ਬਲਾਕ ਨੇ ਪਹਿਲਾ ਅਤੇ ਪਠਾਨਕੋਟ-1 ਨੇ ਦੂਜਾ ਸਥਾਨ, ਖੋ-ਖੋ ਵਿੱਚ ਪਠਾਨਕੋਟ-1 ਨੇ ਪਹਿਲਾ ਅਤੇ ਬਮਿਆਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਕੁਸ਼ਤੀ ਦੇ 25 ਕਿਲੋਗ੍ਰਾਮ ਵਿੱਚ ਜਾਨਬ ਪਠਾਨਕੋਟ-1 ਨੇ ਪਹਿਲਾ ਅਤੇ ਸੰਦੀਪ ਨਰੋਟ ਜੈਮਲ ਸਿੰਘ ਨੇ ਦੂਜਾ, 28 ਕਿਲੋਗ੍ਰਾਮ ਵਿੱਚ ਆਰਿਫ਼ ਪਠਾਨਕੋਟ-3 ਨੇ ਪਹਿਲਾ ਅਤੇ ਹਰਮਨ ਨਰੋਟ ਜੈਮਲ ਸਿੰਘ ਨੇ ਦੂਜਾ ਸਥਾਨ, 30 ਕਿਲੋਗ੍ਰਾਮ ਕੁਸ਼ਤੀ ਦੇ ਮੁਕਾਬਲਿਆਂ ਵਿੱਚ ਬਾਗਦੀਨ ਪਠਾਨਕੋਟ-3 ਨੇ ਪਹਿਲਾ ਅਤੇ ਨਿਤਿਨ ਧਾਰ-1 ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅੰਤ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਘਿਆਲਾ ਦੀਆਂ ਬੱਚੀਆਂ ਨੇ ਗਿੱਧਾ ਪਾਇਆ।