ਲਾਡਵਾ ’ਚ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਗਮ ਸ਼ੁਰੂ
08:09 AM Nov 29, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਨਵੰਬਰ
ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ ਨੇ ਦੱਸਿਆ ਕਿ ਪਹਿਲੀ ਵਾਰ ਲਾਡਵਾ ਸਬ ਡਿਵੀਜ਼ਨ ਵਿੱਚ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਰੋਹ ਸ਼ੁਰੂ ਹੋਵੇਗਾ। ਇਸ ਸਾਲ ਸੂਬਾ ਸਰਕਾਰ ਦੇ ਹੁਕਮਾਂ ਮੁਤਾਬਿਕ 9 ਤੋਂ 11 ਦਸੰਬਰ ਤਕ ਪਿਹੋਵਾ ਦੇ ਨਾਲ ਨਾਲ ਲਾਡਵਾ ਵਿਚ ਵੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਾਏ ਜਾਣਗੇ। ਇਨ੍ਹਾਂ ਸਮਾਗਮਾਂ ਲਈ ਐੱਸਡੀਐੱਮ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਏਡੀਸੀ ਮਿਨੀ ਸਕੱਤਰੇਤ ਵਿੱਚ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਨਾਉਣ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਗੀਤਾ ਸੈਮੀਨਾਰ, ਗੀਤਾ ਹਵਨ, ਸਕੂਲੀ ਵਿਦਿਆਰਥੀਆਂ ਵੱਲੋਂ ਪਾਠ, ਪੇਂਟਿੰਗ ਤੇ ਹੋਰ ਵਿਦਿਅਕ ਮੁਕਾਬਲੇ ਗੀਤਾ ਤੇ ਮਹਾਂਭਾਰਤ ’ਤੇ ਅਧਾਰਿਤ ਪ੍ਰਦਰਸ਼ਨੀ ਆਦਿ ਲਾਏ ਜਾਣਗੇ। ਹਰ ਸਾਲ ਵਾਂਗ ਐਤਕੀ ਵੀ 28 ਨਵੰਬਰ ਤੋਂ 15 ਦਸੰਬਰ ਤੱਕ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ ਤੇ ਅੰਤਰਰਾਸ਼ਟਰੀ ਗੀਤਾ ਜੈਅੰਤੀ ਮਹਾਂ ਉਤਸਵ ਮੌਕੇ ਕੀਤਾ ਜਾ ਰਿਹਾ ਹੈ ।
Advertisement
Advertisement
Advertisement