ਜ਼ਿਲ੍ਹਾ ਪੱਧਰੀ ਮੁਕਾਬਲਾ: ਪੱਖੋ ਕਲਾਂ ਓਵਰਆਲ ਟਰਾਫੀ ’ਤੇ ਕਾਬਜ਼
ਖੇਤਰੀ ਪ੍ਰਤੀਨਿਧ
ਬਰਨਾਲਾ, 19 ਨਵੰਬਰ
ਸਰਦ ਰੁੱਤ ਸਕੂਲ ਖੇਡਾਂ ਤਹਿਤ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਚੱਲ ਰਹੀ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸਮਾਪਤ ਹੋ ਗਈ। ਇਸ ਮੀਟ ਦੀ ਓਵਰਆਲ ਟਰਾਫ਼ੀ ਪੱਖੋ ਕਲਾਂ ਜ਼ੋਨ ਨੇ ਜਿੱਤੀ। ਡੀਐੱਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਖੀਰਲੇ ਦਿਨ ਹੋਏ ਲੜਕਿਆਂ ਦੇ ਟ੍ਰਿਪਲ ਜੰਪ ਵਿੱਚ ਲਾਭਵੀਰ ਸਿੰਘ ਸਸਸ ਸਕੂਲ ਸੰਧੂ ਪੱਤੀ, ਕਰਨਵੀਰ ਸਿੰਘ ਸਹਸ ਠੁੱਲ੍ਹੇਵਾਲ ਤੇ ਜਸਕਰਨ ਸਿੰਘ ਸਹਸ ਭੱਠਲਾਂ, ਲੜਕੀਆਂ ’ਚੋਂ ਮਨਜੋਤ ਕੌਰ ਸਸਸ ਸਕੂਲ ਧੌਲਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਲੜਕਿਆਂ ਦੀ 800 ਮੀਟਰ ਦੌੜ ’ਚੋਂ ਬਲਰਾਜ ਸਿੰਘ ਸਸਸ ਸਕੂਲ ਖੁਡੀ ਕਲਾਂ, ਜਸ਼ਨਪ੍ਰੀਤ ਸਿੰਘ ਸਸਸ ਸਕੂਲ ਚੀਮਾਂ ਜੋਧਪੁਰ ਤੇ ਅਕਾਸ਼ਦੀਪ ਸਿੰਘ ਸਸਸ ਸਕੂਲ ਸ਼ਹਿਣਾ, ਲੜਕੀਆਂ ਵਿੱਚੋਂ ਨਵਜੋਤ ਕੌਰ ਲੌਂਗਪੁਰੀ ਸਕੂਲ ਪੱਖੋ ਕਲਾਂ, ਖੁਸ਼ਪ੍ਰੀਤ ਸਿੰਘ ਲੌਂਗਪੁਰੀ ਪੱਖੋ ਕਲਾਂ ਤੇ ਜੱਸੀ ਕੌਰ ਸਸਸ ਸਕੂਲ ਹਮੀਦੀ, ਲੜਕਿਆਂ ਦੀ 200 ਮੀਟਰ ਦੌੜ ਵਿੱਚੋਂ ਹਰਦੀਪ ਸਿੰਘ ਸਸਸ ਸ਼ਹਿਣਾ, ਲਾਭਵੀਰ ਸਿੰਘ ਸਸਸ ਸਕੂਲ ਸੰਧੂ ਪੱਤੀ ਤੇ ਗੁਰਕੀਰਤ ਸਿੰਘ ਗਰੀਨ ਫੀਲਡ ਦਾਨਗੜ੍ਹ, ਲੜਕੀਆਂ ਸੁਮਨ ਕੁਮਾਰੀ ਸਸਸ ਸਕੂਲ ਬਰਨਾਲਾ, ਹਰਮਨ ਕੌਰ ਸਹਸ ਦੀਵਾਨਾ ਤੇ ਸੁਖਪ੍ਰੀਤ ਕੌਰ ਸਸਸ ਸਕੂਲ ਪੱਖੋਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।