ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਾ ਸਮਾਪਤ

08:03 AM Apr 24, 2024 IST

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): 10ਵਾਂ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲਾ ਸਮਾਪਤ ਹੋ ਗਿਆ ਹੈ। ਇਹ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਰਾਲਾ ਵਿਚ ਕਰਵਾਏ ਗਏ। ਜ਼ਿਲ੍ਹਾ ਕੁਰੂਕਸ਼ੇਤਰ ਸ਼ਤਰੰਜ ਐਸੋਸੀਏਸ਼ਨ ਵੱਲੋਂ ਚਾਰ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਅੰਡਰ 7, ਅੰਡਰ 9, ਅੰਡਰ 13 ਤੇ ਅੰਡਰ 17 ਦੇ ਉਮਰ ਵਰਗ ਦੇ ਬੱਚੇ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ਵਿਚ 80 ਖਿਡਾਰੀਆਂ ਨੇ ਹਿੱਸਾ ਲਿਆ। ਉਦਘਾਟਨ ਪਿੰਡ ਦੇ ਸਰਪੰਚ ਸਤਪਾਲ ਸਰੋਆ, ਸਮਾਜ ਸੇਵੀ ਜਗਜੀਤ ਅਠਵਾਲ ਤੇ ਸੰਜੀਵ ਗੁਜਰ ਨੇ ਕੀਤਾ। ਐਸੋਸੀਏਸ਼ਨ ਦੇ ਸੱਕਤਰ ਵਿਜੈ ਗਾਗਟ ਨੇ ਦੱਸਿਆ ਕਿ ਅੰਡਰ-7 ਵਿਚ ਸਰਾਂਸ਼ ਨੇ ਪਹਿਲਾ, ਵੰਸ਼ਿਕਾ ਨੇ ਦੂਜਾ, ਅੰਡਰ-9 ਵਿਚ ਮਾਧਵ ਨੇ ਪਹਿਲਾ, ਅਥਰਵ ਨੇ ਦੂਜਾ ਤੇ ਮਾਨਵਿਕ ਨੇ ਤੀਜਾ, ਅੰਡਰ-13 ਵਿਚ ਅਗਮ ਪਪਨੇਜਾ ਨੇ ਪਹਿਲਾ, ਹੇਮੰਤ ਨੇ ਦੂਜਾ, ਅਭਿਨਵ ਕਾਜਲ ਨੇ ਤੀਜਾ, ਅੰਡਰ-17 ਵਿਚ ਵਨਿਤਾ ਨੇ ਪਹਿਲਾ, ਮੋਕਸ਼ ਨੇ ਦੂਜਾ ਤੇ ਰਾਜਬੀਰ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement
Advertisement