ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਮਾਨਸਾ, 1 ਅਗਸਤ
ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਿਰ ਮਾਨਸਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਫਸਵੇਂ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਜਗਦੀਪ ਪਟਿਆਲ ਨੇ ਦੱਸਿਆ ਕਿ ਸੀਨੀਅਰ ਵਰਗ ਪੰਜਾਬੀ ਦੀ ਸੁੰਦਰ ਲਿਖਾਈ ’ਚ ਏਕਨੂਰ ਕੌਰ ਕਲਾਸ ਨੌਵੀਂ ਵਿੱਦਿਆ ਭਾਰਤੀ ਸਕੂਲ, ਅਗਮਜੋਤ ਕੌਰ ਕਲਾਸ 10ਵੀਂ ਵਿੱਦਿਆ ਭਾਰਤੀ ਸਕੂਲ, ਹਰਮੀਤ ਸਿੰਘ ਕਲਾਸ 11ਵੀਂ ਰੈਨੇਸਾਂ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਿਡਲ ਵਿਭਾਗ ਵਿੱਚ ਜਸਦੀਪ ਕੌਰ ਕਲਾਸ 8ਵੀਂ ਵਿੱਦਿਆ ਭਾਰਤੀ ਸਕੂਲ, ਮਨਰੀਤ ਕੌਰ ਵਿੱਦਿਆ ਭਾਰਤੀ ਸਕੂਲ, ਮਨਵੀਰ ਸਿੰਘ ਵਿੱਦਿਆ ਭਾਰਤੀ ਸਕੂਲ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਦੀ ਸੁੰਦਰ ਲਿਖਾਈ ਵਿੱਚ ਅਰਸ਼ਦੀਪ ਕੌਰ ਕਲਾਸ ਨੌਵੀਂ ਵਿੱਦਿਆ ਭਾਰਤੀ ਸਕੂਲ, ਏਕਨੂਰ ਕੌਰ ਕਲਾਸ ਨੌਵੀਂ ਵਿੱਦਿਆ ਭਾਰਤੀ ਸਕੂਲ, ਪਰਿਧੀ ਕਲਾਸ ਨੌਵੀਂ ਵਿੱਦਿਆ ਭਾਰਤੀ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।