ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੂ ਮੈਮੋਰੀਅਲ ਕਾਲਜ ਵਿੱਚ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਸ਼ੁਰੂ

10:00 AM Sep 24, 2024 IST
ਮਾਨਸਾ ਵਿੱਚ ਅਥਲੈਟਿਕਸ ਦੌਰਾਨ ਦੌੜ ਮੁਕਾਬਲੇ ’ਚ ਭਾਗ ਲੈਂਦੇ ਹੋਏ ਖਿਡਾਰੀ। -ਫੋਟੋ:ਮਾਨ

ਪੱਤਰ ਪ੍ਰੇਰਕ
ਮਾਨਸਾ, 23 ਸਤੰਬਰ
ਇੱਥੇ ਜ਼ਿਲ੍ਹਾ ਅਥਲੈਟਿਕਸ ਮੀਟ-2024 ਦੀ ਸ਼ੁਰੂਆਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਅਥਲੈਟਿਕਸ ਮੀਟ-2024 ’ਚ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਭਾਗ ਲੈਣਾ ਸ਼ਲਾਘਾਯੋਗ ਹੈ। ਜ਼ਿਲ੍ਹਾ ਖੇਡ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ-19 (ਲੜਕੇ) 800 ਮੀਟਰ ਦੌੜ ’ਚ ਗੁਰਪਿਆਰ ਸਿੰਘ ਪਹਿਲੇ, ਭੁਪਿੰਦਰ ਸਿੰਘ ਦੂਜੇ ਅਤੇ ਕਮਲਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-17 ਵਿਚ ਗੁਰਨੂਰ ਸਿੰਘ ਪਹਿਲੇ, ਡੈਵੀ ਸ਼ਰਮਾ ਦੂਜੇ ਅਤੇ ਗਗਨਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ, 800 ਮੀਟਰ ਦੌੜ (ਲੜਕੀਆਂ) ਅੰਡਰ-19 ਵਿਚ ਰਮਨਦੀਪ ਕੌਰ ਪਹਿਲੇ, ਕਿਰਨਵੀਰ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 800 ਮੀਟਰ ਅੰਡਰ-17 ਵਿਚ ਮਹਿਕਦੀਪ ਕੌਰ ਪਹਿਲੇ, ਜਸਪ੍ਰੀਤ ਕੌਰ ਦੂਜੇ ਅਤੇ ਨੀਤੂ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 600 ਮੀਟਰ ਦੌੜ ਅੰਡਰ-14 (ਲੜਕੀਆਂ) ਵਿਚ ਸਿਮਰਨਜੀਤ ਕੌਰ ਪਹਿਲੇ, ਰਾਜਵੀਰ ਕੌਰ ਦੂਜੇ ਅਤੇ ਸਿਮਰਨ ਤੀਜੇ ਸਥਾਨ ’ਤੇ ਰਹੇ। 600 ਮੀਟਰ ਅੰਡਰ-14 (ਲੜਕੇ) ਵਿਚ ਆਰੀਆਨ ਪਹਿਲੇ, ਏਕਮਦੀਪ ਸਿੰਘ ਦੂਜੇ ਅਤੇ ਗੁਰਨੂਰ ਸਿੰਘ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁੱਟ ਅੰਡਰ-14 (ਲੜਕੀਆਂ) ਵਿਚ ਸੀਰਾ ਕੌਰ ਪਹਿਲੇ ਸਨੇਹ ਇੰਦਰਪ੍ਰੀਤ ਕੌਰ ਦੂਜੇ ਅਤੇ ਗੁਰਦੀਪ ਕੌਰ ਤੀਜੇ ਸਥਾਨ ’ਤੇ ਰਹੇ। ਅੰਡਰ 17 (ਲੜਕੀਆਂ) ਵਿਚ ਬੀਰਪ੍ਰੀਤ ਕੌਰ ਪਹਿਲੇ, ਖੁਸ਼ਦੀਪ ਕੌਰ ਦੂਜੇ ਅਤੇ ਹਰਮਨਦੀਪ ਕੌਰ ਤੀਜੇ ਸਥਾਨ ’ਤੇ ਰਹੇ। ਅੰਡਰ 19 (ਲੜਕੀਆਂ) ਵਿੱਚ ਜੈਸਮੀਨ ਕੌਰ ਪਹਿਲੇ, ਕਮਲਦੀਪ ਕੌਰ ਦੂਜੇ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ ’ਤੇ ਰਹੀ।

Advertisement

Advertisement