ਭਾਈ ਰੂਪਾ ਵਿੱਚ ਜ਼ਿਲ੍ਹਾ ਪੱਧਰੀ ਖੇਤੀਬਾੜੀ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਭਾਈ ਰੂਪਾ, 21 ਅਕਤੂਬਰ
ਰਿਵਾਈਵਿੰਗ ਗ੍ਰੀਨ ਰੈਵੋਲਿਊਸ਼ਨ ਸੈੱਲ ਲੁਧਿਆਣਾ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂਹੰਦ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕਰਨ ਲਈ ਟੀਐੱਨਸੀ ਦੇ ਸਹਿਯੋਗ ਨਾਲ ਪ੍ਰਮੋਟਿੰਗ ਰੀਜਨਰੇਸ਼ਨ ਐਂਡ ਨੌਨ-ਬਰਨ ਐਗਰੀਕਲਚਰ (ਪ੍ਰਾਣਾ) ਪ੍ਰਾਜੈਕਟ ਤਹਿਤ ਭਾਈ ਰੂਪਾ ਵਿਖੇ ਜਿਲ੍ਹਾ ਪੱਧਰੀ ਖੇਤੀਬਾੜੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ, ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਜਗਸੀਰ ਸਿੰਘ ਤੇ ਇੰਜਨੀਅਰ ਗੁਰਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਖੇਤੀਬਾੜੀ ਮਾਹਿਰ ਡਾ. ਸੁਰਜੀਤ ਸਿੰਘ, ਡਾ. ਚੰਦਰ ਮੋਹਨ, ਡਾ. ਪੁਸ਼ਪਿੰਦਰ ਸਿੰਘ ਪੰਨੂ ਤੇ ਡਾ. ਰਣਜੋਧ ਸਿੰਘ ਸਹੋਤਾ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ, ਫਸਲਾਂ ਦੀ ਕਾਸ਼ਤ ਤੇ ਡੇਅਰੀ ਦੇ ਧੰਦੇ ਬਾਰੇ ਜਾਣਕਾਰੀ ਦਿੱਤੀ। ਡੀਸੀ ਸ਼ੌਕਤ ਅਹਿਮਦ ਪਰ੍ਹੇ ਨੇ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਖੇਤਾਂ ‘ਚ ਮਿਲਾਉਣ ਦੀਆਂ ਤਕਨੀਕਾਂ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਪਿਛਲੇ ਸਮੇਂ ਦੌਰਾਨ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ। ਸਮਾਗਮ ਦੌਰਾਨ ਆਰਜੀਆਰ ਦੀ ਫੀਲਡ ਟੀਮ ਨੇ ਜ਼ਿਲ੍ਹਾ ਕੋਆਰਡੀਨੇਟਰ ਸੰਦੀਪ ਸਿੰਘ, ਟੀਐੱਨਸੀ ਦੇ ਕਾਰਤਿਕ ਸ਼ਰਮਾ ਦੀ ਅਗਵਾਈ ’ਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਏਰੀਆ ਮੈਨੇਜ਼ਰ ਗੁਰਪ੍ਰੀਤ ਸਿੰਘ ਵਾਲੀਆ ਡਾਇਰੈਕਟਰ ਬਲਜਿੰਦਰ ਸੈਣੀ ਤੇ ਕੁਲਵੀਰ ਸਿੰਘ ਬਰਾੜ ਹਾਜ਼ਰ ਸਨ।