For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਟੀਮ ਚੁਣੀ

07:33 AM Jul 31, 2024 IST
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਟੀਮ ਚੁਣੀ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੀ ਨਵੀਂ ਚੁਣੀ ਟੀਮ ਦੇ ਮੈਂਬਰ। -ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 30 ਜੁਲਾਈ
ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਬਰਨਾਲਾ ਦੀ ਪਿਛਲੀ ਆਗੂ ਟੀਮ ਦੀ ਚਾਰ ਸਾਲਾ ਟਰਮ ਪੂਰੀ ਹੋਣ ’ਤੇ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਅਬਜ਼ਰਵਰ ਵਜੋਂ ਭੇਜੇ ਸੂਬਾ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ ਦੀ ਨਿਗਰਾਨੀ ਹੇਠ ਨਵੀਂ ਆਗੂ ਟੀਮ ਦੀ ਚੋਣ ਕੀਤੀ ਗਈ।
ਐਸੋਸੀਏਸ਼ਨ ਦੇ ਪੀਆਰਓ ਗੁਰਵੀਰ ਸਿੰਘ ਚੀਮਾ ਨੇ ਦੱਸਿਆ ਕਿ ਲੰਘੇ ਕਾਰਜਕਾਲ ਦੀ ਚਰਚਾ/ਪੜਚੋਲ ਉਪਰੰਤ ਹੋਈ ਚੋਣ ਦੌਰਾਨ ਦਰਸ਼ਨ ਸਿੰਘ ਗੋਬਿੰਦ ਬਾਡੀ ਬਿਲਡਰ ਚੇਅਰਮੈਨ, ਬਲਜੀਤ ਸਿੰਘ ਮਾਨ ਪ੍ਰਧਾਨ, ਹਰਮੇਲ ਸਿੰਘ ਸੰਘੇੜਾ ਜਨਰਲ ਸਕੱਤਰ, ਪ੍ਰੋ. ਬਹਾਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਘੰਡਾਬੰਨਾ ਅਤੇ ਕੈਪਟਨ ਗੁਰਮੇਲ ਸਿੰਘ ਰੁੜਕਾ (ਗੋਲਡ ਮੈਡਲਿਸਟ) ਸਰਪ੍ਰਸਤ, ਜੁਗਰਾਜ ਸਿੰਘ ਭੱਠਲ ਖ਼ਜ਼ਾਨਚੀ ਅਤੇ ਸੁਖਵਿੰਦਰ ਗੁਰਮ ਨੂੰ ਸਹਾਇਕ ਖ਼ਜ਼ਾਨਚੀ ਚੁਣੇ ਗਏ। ਜਦ ਪਰਮਜੀਤ ਸਿੰਘ ਬਡਬਰ, ਇਕਬਾਲ ਸਿੰਘ ਬਾਲਾ ਸੁਖਪੁਰਾ, ਤੇਜਿੰਦਰ ਸਿੰਘ ਸੋਨੀ ਜਾਗਲ ਤੇ ਜਗਸੀਰ ਸਿੰਘ ਝਲੂਰ ਮੀਤ ਪ੍ਰਧਾਨ ਬਣੇ। ਇਸ ਤੋਂ ਇਲਾਵਾ ਮੁਕੰਦ ਸਿੰਘ ਸੇਖਾ, ਹਰਬੰਸ ਸਿੰਘ ਦਾਨਗੜ੍ਹ, ਨਿਰਮਲ ਸਿੰਘ ਪੱਖੋ, ਹਰਬੰਸ ਸਿੰਘ ਰੂੜੇਕੇ, ਮੈਡਮ ਰੁਪਿੰਦਰ ਕੌਰ ਪੀਟੀਆਈ ਸਸਸਸ ਬਰਨਾਲਾ ਤੇ ਮੈਡਮ ਗੁਰਲਾਬ ਕੌਰ ਨੂੰ ਜੁਅਇੰਟ ਸਕੱਤਰ ਚੁਣਿਆ ਗਿਆ।

Advertisement
Advertisement
Author Image

sukhwinder singh

View all posts

Advertisement