For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ: ਪਹਿਲੀ ਵਾਰ ਈਵੀਐੱਮ ਨਾਲ ਪੈਣਗੀਆਂ ਵੋਟਾਂ

09:51 AM Dec 13, 2023 IST
ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ  ਪਹਿਲੀ ਵਾਰ ਈਵੀਐੱਮ ਨਾਲ ਪੈਣਗੀਆਂ ਵੋਟਾਂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 12 ਦਸੰਬਰ
ਚੰਡੀਗੜ੍ਹ ਦੇ ਸੈਕਟਰ-43 ਵਿਖੇ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ 15 ਦਸੰਬਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਲਈ ਵੋਟਾਂ ਪੈਣਗੀਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਏਵੀਐੱਮ ਰਾਹੀ ਵੋਟਿੰਗ ਹੋਵੇਗੀ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 20 ਈਵੀਐੱਮ ਹਰਿਆਣਾ ਚੋਣ ਕਮਿਸ਼ਨ ਤੋਂ ਮੰਗਵਾਈਆਂ ਗਈਆਂ ਹਨ। ਇਸ ਬਾਰੇ ਵਧੀਕ ਰਿਟਰਨਿੰਗ ਅਫ਼ਸਰ ਐਡਵੋਕੇਟ ਪੂਨਮ ਠਾਕੁਰ ਨੇ ਕਿਹਾ ਕਿ ਇਹ ਮਸ਼ੀਨਾਂ 14 ਦਸੰਬਰ ਨੂੰ ਆਉਣਗੀਆਂ ਅਤੇ 15 ਦਸੰਬਰ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਤਿੰਨ ਬੂਥ ਬਣਾਏ ਜਾਣਗੇ, ਜਿੱਥੇ ਅਹੁਦਿਆਂ ਦੀ ਵੋਟਿੰਗ ਲਈ ਛੇ-ਛੇ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਜਦੋਂਕਿ ਦੋ ਮਸ਼ੀਨਾਂ ਤਕਨੀਕੀ ਕਾਰਨਾਂ ਕਰਕੇ ਰਾਖਵੀਆਂ ਰੱਖੀਆਂ ਜਾਣਗੀਆਂ।
ਵਧੀਕ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਈਵੀਐੱਮ ਮਸ਼ੀਨਾਂ ਦੀ ਵਰਤੋਂ ਲਈ ਸਟਾਫ਼ ਵੀ ਹਰਿਆਣਾ ਚੋਣ ਕਮਿਸ਼ਨਰ ਤੋਂ ਬੁਲਾਇਆ ਗਿਆ ਹੈ ਜਿਸ ਵੱਲੋਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਵੋਟਿੰਗ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਲਈ ਸਾਰਾ ਖਰਚਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਚੋਣਾਂ ਦੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 15 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਮਗਰੋਂ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ 2358 ਵੋਟਰਾਂ ਵੱਲੋਂ ਆਪਣੇ ਵੋਟ ਦੀ ਵਰਤੋਂ ਕੀਤੀ ਜਾਵੇਗੀ। ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਚਾਰ ਉਮੀਦਵਾਰ, ਮੀਤ ਪ੍ਰਧਾਨ ਲਈ ਤਿੰਨ, ਸਕੱਤਰ ਲਈ ਤਿੰਨ, ਖਜ਼ਾਨਚੀ ਲਈ ਦੋ, ਲਾਈਬ੍ਰੇਰੀ ਸਕੱਤਰ ਲਈ ਦੋ ਅਤੇ ਸੰਯੁਕਤ ਸਕੱਤਰ (ਔਰਤਾਂ) ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ।

Advertisement

ਪ੍ਰਧਾਨਗੀ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ

ਨੀਰਜ ਹੰਸ
ਸਰਬਜੀਤ ਕੌਰ
ਸ਼ਾਲਿਨੀ ਬਾਗੜੀ
ਰੋਹਿਤ ਖੁੱਲਰ

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਵਿੱਚ ਚਾਰ ਉਮੀਦਵਾਰ ਪ੍ਰਧਾਨਗੀ ਲਈ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਪ੍ਰਧਾਨਗੀ ਲਈ ਨੀਰਜ ਹੰਸ, ਸਰਬਜੀਤ ਕੌਰ, ਸ਼ਾਲਿਨੀ ਬਾਗੜੀ ਅਤੇ ਰੋਹਿਤ ਖੁੱਲਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੀਤ ਪ੍ਰਧਾਨ ਲਈ ਚੰਦਨ ਸ਼ਰਮਾ, ਵਿਕਾਸ ਕੁਮਾਰ ਤੇ ਗੁਰਦੇਵ ਸਿੰਘ, ਸਕੱਤਰ ਲਈ ਦੀਪਨ ਸ਼ਰਮਾ, ਰਣਜੀਤ ਸਿੰਘ ਧੀਮਾਨ ਤੇ ਪਰਮਿੰਦਰ ਸਿੰਘ ਅਤੇ ਖਜ਼ਾਨਚੀ ਲਈ ਵਿਜੈ ਕੁਮਾਰ ਅਗਰਵਾਲ, ਮਨਦੀਪ ਸਿੰਘ ਕਲੇਰ ਚੋਣ ਮੈਦਾਨ ਵਿੱਚ ਉੱਤਰੇ ਹਨ। ਇਸੇ ਤਰ੍ਹਾਂ ਲਾਈਬ੍ਰੇਰੀ ਸਕੱਤਰ ਲਈ ਅਸ਼ੋਕ ਕੁਮਾਰ ਤੇ ਸੁਰਿੰਦਰ ਪਾਲ ਕੌਰ ਚੋਣ ਮੈਦਾਨ ਵਿੱਚ ਹਨ। ਜਦੋਂਕਿ ਸੰਯੁਕਤ ਸਕੱਤਰ (ਔਰਤਾਂ) ਦੇ ਅਹੁਦੇ ਲਈ ਪੂਜਾ ਦੀਵਾਨ ਅਰੋੜਾ, ਰੰਜੂ ਸੈਣੀ ਅਤੇ ਸਿਮਰਨਜੀਤ ਕੌਰ ਚੋਣ ਮੈਦਾਨ ਵਿੱਚ ਨਿੱਤਰੀਆਂ ਹਨ।

Advertisement

Advertisement
Author Image

Advertisement