For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣ: ਪ੍ਰਧਾਨਗੀ ਲਈ 4 ਉਮੀਦਵਾਰ ਮੈਦਾਨ ’ਚ

11:26 AM Dec 06, 2023 IST
ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣ  ਪ੍ਰਧਾਨਗੀ ਲਈ 4 ਉਮੀਦਵਾਰ ਮੈਦਾਨ ’ਚ
ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ ਸ਼ਾਲਿਨੀ ਬਾਗੜੀ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 6 ਦਸੰਬਰ
ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ 15 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਪ੍ਰਧਾਨਗੀ ਲਈ ਦੋ ਮਹਿਲਾ ਉਮੀਦਵਾਰਾਂ ਸਣੇ ਚਾਰ ਜਣੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਤਿੰਨ, ਸਕੱਤਰ ਲਈ ਤਿੰਨ, ਖਜ਼ਾਨਚੀ ਲਈ ਦੋ, ਲਾਇਬ੍ਰੇਰੀ ਸਕੱਤਰ ਲਈ ਦੋ ਅਤੇ ਸੰਯੁਕਤ ਸਕੱਤਰ (ਔਰਤਾਂ) ਲਈ ਤਿੰਨ ਜਣੇ ਚੋਣ ਮੈਦਾਨ ਵਿੱਚ ਨਿੱਤਰ ਗਏ ਹਨ। ਪਹਿਲੀ ਵਾਰ ਹੋਵੇਗਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਦੋ ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੀਆਂ ਹੋਣ। ਇਸ ਵਾਰ ਪ੍ਰਧਾਨਗੀ ਲਈ ਨੀਰਜ ਹੰਸ, ਸਰਬਜੀਤ ਕੌਰ, ਸ਼ਾਲਿਨੀ ਬਾਗੜੀ ਅਤੇ ਰੋਹਿਤ ਖੁੱਲਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨਗੀ ਦੇ ਉਮੀਦਵਾਰ ਨੀਰਜ ਹੰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਕਾਰਜਕਾਰਨੀ ਮੈਂਬਰ ਦੀ ਚੋਣ ਜਿੱਤ ਕੇ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਇਕ ਵਾਰ ਖਜ਼ਾਨਚੀ ਅਤੇ ਦੋ ਵਾਰ ਸਕੱਤਰ ਚੁਣੇ ਗਏ ਸਨ। ਸਰਬਜੀਤ ਕੌਰ ਇਕ ਵਾਰ ਸੰਯੁਕਤ ਸਰੱਤਰ ਰਹਿ ਚੁੱਕੀ ਹੈ। ਇਸੇ ਤਰ੍ਹਾਂ ਪ੍ਰਧਾਨਗੀ ਦੇ ਉਮੀਦਵਾਰ ਸ਼ਾਲਿਨੀ ਬਾਗੜੀ ਤੇ ਰੋਹਿਤ ਖੁੱਲਰ ਇਕ-ਇਕ ਵਾਰ ਕਾਰਜਕਾਰਨੀ ਮੈਂਬਰ ਰਹਿ ਚੁੱਕੇ ਹਨ।
ਬਾਰ ਚੋਣਾਂ ਵਿੱਚ ਮੀਤ ਪ੍ਰਧਾਨ ਲਈ ਚੰਦਨ ਸ਼ਰਮਾ, ਵਿਕਾਸ ਕੁਮਾਰ ਤੇ ਗੁਰਦੇਵ ਸਿੰਘ, ਸਕੱਤਰ ਲਈ ਦੀਪਨ ਸ਼ਰਮਾ, ਰਣਜੀਤ ਸਿੰਘ ਧੀਮਾਨ ਤੇ ਪਰਮਿੰਦਰ ਸਿੰਘ ਅਤੇ ਖਜ਼ਾਨਚੀ ਲਈ ਵਿਜੈ ਕੁਮਾਰ ਅਗਰਵਾਲ, ਮਨਦੀਪ ਸਿੰਘ ਕਲੇਰ ਚੋਣ ਮੈਦਾਨ ਵਿੱਚ ਉੱਤਰੇ ਹਨ। ਇਸੇ ਤਰ੍ਹਾਂ ਲਾਇਬ੍ਰੇਰੀ ਸਕੱਤਰ ਲਈ ਅਸ਼ੋਕ ਕੁਮਾਰ ਤੇ ਸੁਰਿੰਦਰ ਪਾਲ ਕੌਰ ਚੋਣ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ। ਸੰਯੁਕਤ ਸਕੱਤਰ (ਔਰਤਾਂ) ਦੇ ਅਹੁਦੇ ਲਈ ਪੂਜਾ ਦੀਵਾਨ ਅਰੋੜਾ, ਰੰਜੂ ਸੈਣੀ ਅਤੇ ਸਿਮਰਨਜੀਤ ਕੌਰ ਚੋਣ ਮੈਦਾਨ ਵਿੱਚ ਹਨ।

Advertisement

ਨੀਰਜ ਹੰਸ
ਸਰਬਜੀਤ ਕੌਰ
ਰੋਹਿਤ ਖੁੱਲਰ

Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀਆਂ ਚੋਣਾਂ ਵਿੱਚ ਕਾਰਜਕਾਰੀ ਮੈਂਬਰਾਂ ਲਈ ਤਾਹਿਰਾ ਭੱਟੀ, ਪ੍ਰਤੀਕ ਗਰਗ, ਗੌਰਵਰ ਕੁਮਾਰ ਮਹਿਤਾ, ਰੋਸ਼ਿਲ ਸ਼ਰਮਾ, ਰਮਿੰਦਰ ਸਿੰਘ, ਪਰੀਤੀਸ਼ ਗਰਗ, ਪੋਲਾਸਟ ਦੇਵ ਸ਼ਰਮਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹ ਚੋਣਾਂ ਰਿਟਰਨਿੰਗ ਅਫ਼ਸਰ ਦਵਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਪੂਨਮ ਠਾਕੁਰ, ਮੁਨੀਸ਼ ਦੀਵਾਨ, ਗੁਰਪਾਲ ਸਿੰਘ, ਸੁਨੀਲ ਦੀ ਦੇਖ-ਰੇਖ ਹੇਠ ਕਰਵਾਈਆਂ ਜਾ ਰਹੀਆਂ ਹਨ। ਸਹਾਇਕ ਰਿਟਰਨਿੰਗ ਅਫ਼ਸਰ ਪੂਨਮ ਠਾਕੁਰ ਨੇ ਕਿਹਾ ਕਿ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ (ਔਰਤ), ਖਜ਼ਾਨਚੀ, ਲਾਈਬ੍ਰੇਰੀ ਸਕੱਤਰ ਤੇ ਕਾਰਜਕਾਰਨੀ ਮੈਂਬਰਾਂ ਲਈ ਦੀ ਚੋਣ ਲਈ ਵੋਟਾਂ 15 ਦਸੰਬਰ ਨੂੰ ਪੈਣਗੀਆਂ। ਇਸ ਸਬੰਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ 6 ਦਸੰਬਰ ਨੂੰ ਹੋਵੇਗੀ ਜਦੋਂ 7 ਦਸੰਬਰ ਦੁਪਹਿਰ ਤਕ ਕਾਗਜ਼ ਵਾਪਸ ਲਏ ਜਾ ਸਕਣਗੇ। ਇਸ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ 2378 ਦੇ ਕਰੀਬ ਵੋਟਰ ਸਾਰੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

Advertisement
Author Image

Advertisement