ਜ਼ਿਲ੍ਹਾ ਅਥਲੈਟਿਕ ਮੀਟ ਬਾਬਾ ਕਾਲਾ ਮਹਿਰ ਸਟੇਡੀਅਮ ’ਚ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 17 ਨਵੰਬਰ
ਸਰਦ ਰੁੱਤ ਸਕੂਲ ਖੇਡਾਂ ਤਹਿਤ ਜ਼ਿਲ੍ਹੇ ਦੀ ਦੋ ਰੋਜ਼ਾ ਅਥਲੈਟਿਕ ਮੀਟ ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਸ਼ੁਰੂ ਹੋ ਗਈ। ਅੰਡਰ 17 ਸਾਲ ਉਮਰ ਵਰਗ ਲੜਕੀਆਂ ਦੀ 400 ਮੀਟਰ ਦੌੜ ਵਿੱਚੋਂ ਨਵਨੀਤ ਕੌਰ ਲੌਂਗਪੁਰੀ ਸਕੂਲ ਪੱਖੋ ਕਲਾਂ, ਸੁਖਪ੍ਰੀਤ ਕੌਰ ਸਸਸ ਸਕੂਲ ਪੱਖੋ ਕਲਾਂ ਤੇ ਪ੍ਰਭਜੋਤ ਕੌਰ ਢਿੱਲਵਾਂ ਸਕੂਲ, ਲੰਬੀ ਛਾਲ ਵਿੱਚ ਹੁਸਨਪ੍ਰੀਤ ਕੌਰ ਸਿੱਧ ਭੋਇ ਅਕੈਡਮੀ ਰੂੜੇਕੇ ਕਲਾਂ, ਮਨਜੋਤ ਕੌਰ ਸਸਸ ਸਕੂਲ ਧੌਲਾ ਤੇ ਖੂਬਸੂਰਤ ਕੌਰ ਸਸਸ ਸਕੂਲ ਸੁਖਪੁਰਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਜਦਕਿ ਲੜਕਿਆਂ ਦੇ ਵਰਗ ਵਿੱਚ ਉੱਚੀ ਛਾਲ ਵਿੱਚੋਂ ਹਰਪ੍ਰੀਤ ਸਿੰਘ ਪੈਰਾਡਾਈਜ਼ ਅਕੈਡਮੀ, ਸੁਖਪ੍ਰੀਤ ਸਿੰਘ ਸਸਸ ਸਕੂਲ ਮਹਿਲ ਕਲਾਂ ਤੇ ਖੁਸ਼ਿਵੰਦਰ ਸਿੰਘ ਸਹਸ ਗਹਿਲ, ਡਿਸਕਸ ਥਰੋਅ ਵਿੱਚ ਏਕਮਪਾਲ ਸਿੰਘ ਹੋਲੀ ਹਾਰਟ ਸਕੂਲ ਮਹਿਲ ਕਲਾਂ, ਕੇਸ਼ਵ ਸਹਜਿੜਾ ਮਦਰ ਟੀਚਰ ਸਕੂਲ ਬਰਨਾਲਾ ਤੇ ਦਿਲਪ੍ਰੀਤ ਸਿੰਘ ਸਸਸ ਸਕੂਲ ਖੁੱਡੀ ਖੁਰਦ, ਸ਼ਾਟਪੁੱਟ ਵਿੱਚ ਕਰਨਵੀਰ ਸਿੰਘ ਬਰਨਾਲਾ ਜ਼ੋਨ, 100 ਮੀਟਰ ਦੌੜ ਵਿੱਚੋਂ ਹਰਦੀਪ ਸਿੰਘ ਸਸਸ ਸਕੂਲ ਸ਼ਹਿਣਾ, ਨਵਦੀਪ ਸਿੰਘ ਅਕਾਲ ਅਕੈਡਮੀ ਟੱਲੇਵਾਲ ਤੇ ਨਿਤਿਨ ਖੁਰਾਣਾ ਸੇਕਰਡ ਹਾਰਟ ਸਕੂਲ ਧਨੌਲਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।