For the best experience, open
https://m.punjabitribuneonline.com
on your mobile browser.
Advertisement

ਮਹਾਗੱਠਜੋੜ ਵੱਲੋਂ ਬਿਹਾਰ ’ਚ ਸੀਟਾਂ ਦੀ ਵੰਡ

07:20 AM Mar 30, 2024 IST
ਮਹਾਗੱਠਜੋੜ ਵੱਲੋਂ ਬਿਹਾਰ ’ਚ ਸੀਟਾਂ ਦੀ ਵੰਡ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪਟਨਾ, 29 ਮਾਰਚ
ਬਿਹਾਰ ਵਿੱਚ ਆਰਜੇਡੀ ਦੀ ਅਗਵਾਈ ਵਾਲੇ ਮਹਾਗੱਠਜੋੜ ਨੇ ਸ਼ੁੱਕਰਵਾਰ ਨੂੰ ਸੀਟ ਵੰਡ ਲਈ ਆਪਣੇ ਫਾਰਮੂਲੇ ਦਾ ਐਲਾਨ ਕਰ ਦਿੱਤਾ। ਇਸ ਫਾਰਮੂਲੇ ਅਨੁਸਾਰ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਨੇ ਰਾਜ ਦੇ 40 ਸੰਸਦੀ ਹਲਕਿਆਂ ਵਿੱਚੋਂ ਲਗਪਗ ਦੋ ਤਿਹਾਈ ਸੀਟਾਂ ’ਤੇ ਦਾਅਵਾ ਪੇਸ਼ ਕੀਤਾ। ਮਹਾਗਠਜੋੜ ’ਚ ਆਰਜੇਡੀ ਦੀਆਂ ਭਾਈਵਾਲ ਪਾਰਟੀਆਂ ਕਾਂਗਰਸ ਅਤੇ ਤਿੰਨ ਖੱਬੀਆਂ ਪਾਰਟੀਆਂ ਹਨ। ਐਲਾਨ ਮੁਤਾਬਕ ਆਰਜੇਡੀ 26 ਸੀਟਾਂ ’ਤੇ ਚੋਣ ਲੜੇਗੀ ਜੋ 2019 ’ਚ ਲੜੀਆਂ ਚੋਣਾਂ ਤੋਂ ਨੌਂ ਸੀਟਾਂ ਜ਼ਿਆਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ ਨੌਂ ਸੀਟਾਂ ਮਿਲੀਆਂ ਹਨ, ਪਿਛਲੀਆਂ ਚੋਣਾਂ ’ਚ ਵੀ ਪਾਰਟੀ ਨੇ ਇੰਨੀਆਂ ਹੀ ਸੀਟਾਂ ਤੋਂ ਚੋਣਾਂ ਲੜੀਆਂ ਸਨ। ਇਸ ਤੋਂ ਇਲਾਵਾ ਸੀਪੀਆਈ (ਐਮਐਲ) ਲਬਿਰੇਸ਼ਨ ਤਿੰਨ ਅਤੇ ਸੀਪੀਆਈ ਅਤੇ ਸੀਪੀਆਈ (ਐਮ) ਇੱਕ-ਇੱਕ ਸੀਟ ਤੋਂ ਚੋਣਾਂ ਲੜਨਗੀਆਂ। ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਇਕ ਦਿਨ ਬਾਅਦ ਦੇਰੀ ਨਾਲ ਇਹ ਐਲਾਨ ਕੀਤਾ ਗਿਆ। ਇਹ ਐਲਾਨ ਇਥੇ ਰਾਸ਼ਟਰੀ ਜਨਤਾ ਦਲ ਦੇ ਕੌਮੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਮਨੋਜ ਕੁਮਾਰ ਝਾਅ, ਕਾਂਗਰਸ ਦੇ ਸੂਬਾ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਅਤੇ ਸੂਬੇ ਦੇ ਸੀਪੀਆਈਐਮਐਲ ਲਬਿਰੇਸ਼ਨ, ਸੀਪੀਆਈ ਅਤੇ ਸੀਪੀਐਮ ਦੇ ਆਗੂਆਂ ਨੇ ਕੀਤਾ। ਝਾਅ ਨੇ ਕਿਹਾ ਕਿ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਗੱਠਜੋੜ ’ਚ ਤਾਲਮੇਲ ਦਾ ਪ੍ਰਦਰਸ਼ਨ ਕਰਦੇ ਹੋਏ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×