ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ ਵੰਡੀਆਂ
ਰਤੀਆ: ਭਾਰਤ ਵਿਕਾਸ ਪਰਿਸ਼ਦ ਰਤੀਆ ਵੱਲੋਂ ਅੱਜ ਸਰਕਾਰੀ ਸੈਕੰਡਰੀ ਸਕੂਲ ਰਤਨਗੜ੍ਹ, ਸਰਕਾਰੀ ਸੈਕੰਡਰੀ ਸਕੂਲ ਮੀਰਾਣਾ, ਸਰਕਾਰੀ ਪ੍ਰਾਇਮਰੀ ਸਕੂਲ ਰੋਝਾਂਵਾਲੀ, ਸਰਕਾਰੀ ਪ੍ਰਾਇਮਰੀ ਸਕੂਲ ਮੁਲਾਜ਼ਮ ਕਲੋਨੀ ਰਤੀਆ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਵਿਚ ਬੂਟ ਅਤੇ ਕੋਟੀਆਂ ਵੰਡੀਆਂ ਗਈਆਂ। ਸੰਸਥਾ ਨੇ ਸਕੂਲਾਂ ਦੇ ਕੁੱਲ 146 ਵਿਦਿਆਰਥੀਆਂ ਨੂੰ ਕੋਟੀਆਂ ਅਤੇ 106 ਵਿਦਿਆਰਥੀਆਂ ਨੂੰ ਬੂਟ ਵੰਡੇ ਹਨ। ਇਸ ਸੇਵਾ ਕਾਰਜ ਦਾ ਕੁੱਲ 242 ਵਿਦਿਆਰਥੀਆਂ ਨੇ ਲਾਭ ਉਠਾਇਆ। ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਵੀਪੀ ਮੈਂਬਰ ਗਿਰਧਾਰੀ ਲਾਲ ਸਿੰਗਲਾ ਅਤੇ ਮੱਖਣ ਲਾਲ ਗੋਇਲ ਸਨ। ਇਸ ਸੇਵਾ ਕਾਰਜ ਵਿੱਚ ਬੀਵੀਪੀ ਮੈਂਬਰ ਰਵਿੰਦਰ ਮਹਿਤਾ, ਸਤਪਾਲ ਸੇਠੀ, ਸ਼ੈਲੇਂਦਰ ਗੋਸਵਾਮੀ, ਸਾਹਿਲ ਚਿਲਾਨਾ, ਗੌਰਵ ਚੋਪੜਾ, ਸੋਹਣ ਤਨੇਜਾ, ਡਾ. ਸੀਜੇ ਮਲਿਕ, ਰਾਜ ਕੁਮਾਰ ਮੋਂਗਾ, ਰਾਜ ਕੁਮਾਰ ਸਿੰਗਲਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਬੀਵੀਪੀ ਦੇ ਸੂਬਾਈ ਮੀਤ ਪ੍ਰਧਾਨ ਰਵਿੰਦਰ ਮਹਿਤਾ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਸੰਪਰਕ, ਸਹਿਯੋਗ, ਸੇਵਾ, ਕਦਰਾਂ-ਕੀਮਤਾਂ ਅਤੇ ਸਮਰਪਣ ਦੇ ਪੰਜ ਸਿਧਾਂਤਾਂ ’ਤੇ ਕੰਮ ਕਰਦੀ ਹੈ। ਇਸ ਮੌਕੇ ਪ੍ਰਧਾਨ ਸਾਹਿਲ ਚਿਲਾਨਾ, ਸਕੱਤਰ ਗੌਰਵ ਚੋਪੜਾ, ਸੰਗਠਨ ਸਕੱਤਰ ਰਾਜ ਕੁਮਾਰ ਮੋਂਗਾ, ਸਾਬਕਾ ਪ੍ਰਧਾਨ ਸੋਹਣ ਲਾਲ ਤਨੇਜਾ, ਕੋਆਰਡੀਨੇਟਰ ਗਿਰਧਾਰੀ ਲਾਲ ਅਤੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। -ਪੱਤਰ ਪ੍ਰੇਰਕ