ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਵੰਡੇ
08:46 AM Sep 12, 2023 IST
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਆਈਸੀਡੀਐੱਸ ਸਕੀਮ ਤਹਿਤ 11 ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਇਸ ਮੌਕੇ ਨਵ- ਨਿਯੁਕਤ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਤੇ ਹਾਜ਼ਰ ਆਮ ਲੋਕਾਂ ਨੂੰ ਦੱਸਿਆ ਕਿ ਇਸ ਬਲਾਕ ਬਲਾਚੌਰ ਅਤੇ ਸੜੋਆ ਵਿੱਚ ਲੰਮੇਂ ਸਮੇਂ ਤੋ ਖਾਲੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪੋਸਟਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਭਰਿਆ ਗਿਆ ਹੈ। ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਬਲਾਚੋਰ ਪੂਰਨ ਪੰਕਜ਼ ਸ਼ਰਮਾ ਨੇ ਵਿਧਾਇਕ ਬਲਾਚੌਰ ਦਾ ਧੰਨਵਾਦ ਕੀਤਾ। ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਸੜੋਆ ਜਸਵੀਰ ਕੋਰ, ਸੁਪਰਵਾਈਜ਼ਰ ਅੰਜ਼ਲੀ, ਸੀਨੀਅਰ ਸਹਾਇਕ ਕਰਨਦੀਪ ਸਿੰਘ ਹਾਜ਼ਰ ਸਨ।
Advertisement
Advertisement