ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੇਘਰੇ ਪਰਿਵਾਰਾਂ ਨੂੰ ਅਲਾਟਮੈਂਟ ਲੈਟਰ ਵੰਡੇ

08:22 AM Jul 15, 2023 IST
ਬੇਘਰਿਆਂ ਨੂੰ ਅਲਾਟਮੈਂਟ ਲੈਟਰ ਦਿੰਦੇ ਹੋਏ ਠਾਕੁਰ ਅਮਿਤ ਸਿੰਘ ਮੰਟੂ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 14 ਜੁਲਾਈ
ਪਿੰਡ ਅਜੀਜਪੁਰ ਵਿੱਚ ਸਰਪੰਚ ਬਲਵੀਰ ਸਿੰਘ ਦੀ ਅਗਵਾਈ ਹੇਠ ਮੁਫ਼ਤ ਪਲਾਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਸ਼ਾਮਲ ਹੋਏ। ਉਨ੍ਹਾਂ ਪਿੰਡ ਦੇ 17 ਬੇਘਰ ਪਰਿਵਾਰਾਂ ਨੂੰ 5-5 ਮਰਲੇ ਮੁਫ਼ਤ ਪਲਾਟਾਂ ਦੇ ਅਲਾਟਮੈਂਟ ਲੈਟਰ ਵੰਡੇ। ਇਸ ਮੌਕੇ ਬੀਡੀਪੀਓ ਜਸਬੀਰ ਕੌਰ, ਪੰਚਾਇਤ ਸਕੱਤਰ ਵਿਜੇ ਕੁਮਾਰ, ਵਿਸ਼ਾਲ ਮਨਹਾਸ, ਜਗਬੀਰ ਸਿੰਘ, ਪੰਚਾਇਤ ਮੈਂਬਰ ਰਾਜ ਕੁਮਾਰ, ਸੋਨੂੰ, ਗੁਰਨਾਮ ਸਿੰਘ ਅੱਤੇਪੁਰ, ਕਰਨੈਲ ਸਿੰਘ ਗੁਸਾਈਂਪੁਰ, ਕੌਸ਼ਲ ਸਿੰਘ, ਬਲਵਿੰਦਰ ਜਸਰੋਟੀਆ ਆਦਿ ਹਾਜ਼ਰ ਸਨ।
ਇਸ ਮੌਕੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਅੱਜ ਪਿੰਡ ਅਜੀਜਪੁਰ ਦੇ 17 ਪਰਿਵਾਰ ਅਜਿਹੇ ਹਨ ਜਨਿ੍ਹਾਂ ਕੋਲ ਨਾ ਤਾਂ ਰਹਿਣ ਨੂੰ ਘਰ ਹੈ ਅਤੇ ਨਾ ਹੀ ਘਰ ਬਣਾਉਣ ਲਈ ਕੋਈ ਪਲਾਟ ਹੈ। ਇਸ ਕਰਕੇ ਇਨ੍ਹਾਂ ਪਰਿਵਾਰਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟਾਂ ਦੇ ਅਲਾਟਮੈਂਟ ਲੈਟਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਯੋਗ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਦੁਬਾਰਾ ਤੋਂ ਚਾਲੂ ਕਰਵਾਏ ਜਾਣਗੇ ਤੇ ਇਸ ਸਬੰਧੀ ਵੈਰੀਫੀਕੇਸ਼ਨ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਅਤੇ ਕੋਈ ਵੀ ਯੋਗ ਪਰਿਵਾਰ ਇਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000-1000 ਰੁਪਏ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਗਿਆ ਹੈ, ਵੀ ਜਲਦੀ ਪੂਰਾ ਕੀਤਾ ਜਾਵੇਗਾ।

Advertisement

Advertisement
Tags :
‘ਲੈਟਰਅਲਾਟਮੈਂਟਪਰਿਵਾਰਾਂਬੇਘਰੇਵੰਡੇ
Advertisement