ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਬਿਸਕੁਟ ਵੰਡੇ
06:43 AM Jan 22, 2024 IST
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 21 ਜਨਵਰੀ
ਪਰਮ ਸੰਤ ਕ੍ਰਿਪਾਲ ਸਿੰਘ ਜੀ ਮਹਾਰਾਜ ਦੇ 130ਵੇਂ ਜਨਮ ਦਿਹਾੜੇ ਮੌਕੇ ਕ੍ਰਿਪਾਲ ਆਸ਼ਰਮ ਭੁੱਚੋ ਮੰਡੀ ਦੀ ਪ੍ਰਬੰਧਕ ਕਮੇਟੀ ਨੇ ਗਿਆਨ ਜੋਤੀ ਮੁਫ਼ਤ ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈ ਰਹੇ ਝੁੱਗੀਟਾ ਵਾਲੇ 72 ਬੱਚਿਆਂ ਨੂੰ ਕਾਪੀਆਂ, ਪੈੱਨ, ਪੈਨਸਲਾਂ ਅਤੇ ਬਿਸਕੁਟ ਵੰਡੇ। ਸਟਾਫ ਅਤੇ ਬੱਚਿਆਂ ਨੂੰ ਮਿਸ਼ਨ ਸਬੰਧੀ ਧਾਰਮਿਕ ਲਿਟਰੇਚਰ ਵੰਡਿਆ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਸੁਨੀਤਾ ਸਿੰਗਲਾ ਨੇ ਬੱਚਿਆਂ ਨੂੰ ਵਿੱਦਿਆ ਹਾਸਲ ਕਰਕੇ ਆਪਣੇ ਭਵਿੱਖ ਨੂੰ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਸ਼ਰਮ ਦੇ ਪ੍ਰਧਾਨ ਕਰਮ ਸਿੰਘ, ਸਕੱਤਰ ਵਿਨੋਦ ਕੁਮਾਰ ਸਿੰਗਲਾ, ਖਜ਼ਾਨਚੀ ਗੁਰਦੀਪ ਚੰਦ, ਪ੍ਰੇਮ ਨਾਥ, ਭਾਰਤ ਭੂਸ਼ਨ ਅਤੇ ਸੁਖਦੇਵ ਸਿੰਘ ਗਿਆਨੀ ਹਾਜ਼ਰ ਸਨ।
Advertisement
Advertisement