For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬੀਜ ਵੰਡੇ

07:58 AM May 14, 2024 IST
ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬੀਜ ਵੰਡੇ
ਸਾਉਣੀ ਦੀਆਂ ਫਸਲਾਂ ਦੇ ਬੀਜ ਵੰਡੇ ਜਾਣ ਦਾ ਦ੍ਰਿਸ਼। ਫੋਟੋ: ਸੱਤੀ
Advertisement

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 13 ਮਈ
ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਅਕਾਲ ਬੀਜ ਫਾਰਮ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਸਬੰਧੀ ਜਾਣਕਾਰੀ ਦੇਣ ਅਤੇ ਬੀਜ ਵੰਡਣ ਸਬੰਧੀ ਸਮਾਗਮ ਕਰਵਾਇਆ ਅਤੇ ਬੀਜਾਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ। ਅਕਾਲ ਬੀਜ ਫਾਰਮ ਦੀ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਕਰਵਾਏ ਗਏ ਬੀਜ ਵੰਡ ਸਮਾਰੋਹ ਦੌਰਾਨ ਉੱਚ ਕੋਟੀ ਦੇ ਸਫ਼ਲ ਕਿਸਾਨ ਜਥੇਦਾਰ ਗੁਲਜ਼ਾਰਾ ਸਿੰਘ ਕੱਟੂ, ਹਰਪਾਲ ਸਿੰਘ ਖਹਿਰਾ, ਨਾਜਰ ਸਿੰਘ ਬਹਾਦਰਪੁਰ, ਬਲਵਿੰਦਰ ਸਿੰਘ ਖਹਿਰਾ, ਮੈਨੇਜਰ ਹਾਕਮ ਸਿੰਘ ਦੁੱਗਾਂ, ਬਲਵੰਤ ਸਿੰਘ ਸਿੱਧੂ, ਗੁਰਿੰਦਰ ਸਿੰਘ ਖਹਿਰਾ, ਬਲਜੀਤ ਸਿੰਘ ਲੌਂਗੋਵਾਲ ਅਤੇ ਡਾਕਟਰ ਜਸਪ੍ਰੀਤ ਸਿੰਘ ਦੁੱਗਾਂ ਨੇ ਸਮਾਗਮ ਦੌਰਾਨ ਪਹੁੰਚੇ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਸਬੰਧੀ ਦਿੱਤੀ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀਆਂ ਵੱਖ-ਵੱਖ ਕਿਸਮਾਂ ਦੇ ਬੀਜਾਂ ਤੋਂ ਇਲਾਵਾ ਤਿਲ ਅਤੇ ਸੋਇਆਬੀਨ ਦੇ ਬੀਜ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਸਬਜ਼ੀਆਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਗੁਰਜੰਟ ਸਿੰਘ ਦੁੱਗਾਂ, ਲਾਭ ਸਿੰਘ ਸੰਧੂ, ਰਣਜੀਤ ਸਿੰਘ ਖਹਿਰਾ ਬਹਾਦਰਪੁਰ, ਗੁਰਿੰਦਰ ਸਿੰਘ ਚੌਹਾਨ, ਜੀਤ ਸਿੰਘ ਢੀਂਡਸਾ ਆਦਿ ਨੇ ਜਾਣਕਾਰੀ ਹਾਸਲ ਕੀਤੀ।

Advertisement

Advertisement
Author Image

Advertisement
Advertisement
×