ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਬੂਟੇ ਵੰਡੇ
07:49 AM Jul 06, 2024 IST
Advertisement
ਬੰਗਾ:
Advertisement
ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਪੁੱਤਰ ਸਤਨਾਮ ਸਿੰਘ ਅਤੇ ਪੋਤਰੇ ਜਸਗੁਰਫ਼ਤਹਿ ਸਿੰਘ ਨੇ ਬੂਟੇ ਵੰਡ ਕੇ ਖੁਸ਼ੀ ਦੀ ਸਾਂਝ ਪਾਈ। ਉਹ ਤਿੰਨੋਂ ਜਣੇ ਅੱਜ ਬੂਟੇ ਲੈ ਕੇ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਪੁੱਜੇ। ਬੂਟੇ ਹਾਸਲ ਕਰਨ ਸਮੇਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਨੇ ਇਸ ਨਿਵੇਕਲੇ ਯਤਨ ਦੀ ਸ਼ਲਾਘਾ ਕੀਤੀ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਇਸ ਕਾਰਜ ਲਈ ਬਲਾਕੀਪੁਰ ਪਰਿਵਾਰ ਦਾ ਸਨਮਾਨ ਵੀ ਕੀਤਾ। -ਪੱਤਰ ਪ੍ਰੇਰਕ
Advertisement
Advertisement