ਸਕੂਲਾਂ ’ਚ ਪੰਜਾਬੀ ਬੋਲੀ ਸਮੱਗਰੀ ਅਤੇ ਫੱਟੀਆਂ ਵੰਡੀਆਂ
09:14 AM Nov 26, 2023 IST
ਪੱਤਰ ਪ੍ਰੇਰਕ
ਮਾਨਸਾ, 25 ਨਵੰਬਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਚਾਰ ਸਕੂਲਾਂ ਵਿੱਚ ਪੰਜਾਬੀ ਬੋਲੀ ਸਮੱਗਰੀ ਅਤੇ ਫੱਟੀਆਂ ਵੰਡੀਆਂ ਗਈਆਂ। ਇਨ੍ਹਾਂ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ, ਬੁਰਜ ਭਲਾਈਕੇ, ਕੇ.ਐੱਸ ਗਿੱਲ ਸਕੂਲ ਮਾਖਾ, ਮਾਤਾ ਗੁਜਰੀ ਪਬਲਿਕ ਸਕੂਲ, ਬਹਿਣੀਵਾਲ, ਸਿਲਵਰ ਬੈਲਜ਼ ਸਕੂਲ ਬਹਿਣੀਵਾਲ ਸ਼ਾਮਲ ਹਨ।
ਹਰਪ੍ਰੀਤ ਸਿੰਘ ਬਹਿਣੀਵਾਲ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਸਾਰੀਆਂ ਭਾਸ਼ਾਵਾਂ ’ਚੋਂ ਪੰਜਾਬੀ ਦਾ 13ਵਾਂ ਸਥਾਨ ਹੈ ਅਤੇ ਸਾਰਿਆਂ ਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਇਸ ਬੋਲੀ ਨੂੰ ਪਹਿਲੇ ਨੰਬਰ ’ਤੇ ਲੈ ਕੇ ਆਈਏ। ਇਸ ਮੌਕੇ ਉਨ੍ਹਾਂ ਨਾਲ ਮਾਨਸਾ ਦੀ ਹੈਮਰ ਥਰੋਅ ਦੀ ਖਿਡਾਰਨ ਅਤੇ ਮੈਡਲ ਜੇਤੂ ਅਮਨਦੀਪ ਕੌਰ ਵੀ ਮੌਜੂਦ ਸੀ। ਇਸ ਮੌਕੇ ਸਕੂਲ ਮੁਖੀ ਬਲਵੀਰ ਸਿੰਘ ਸੱਗੂ, ਅਧਿਆਪਿਕਾ ਗੁਰਪ੍ਰੀਤ ਕੌਰ, ਸੁਨੀਤਾ ਰਾਣੀ, ਪ੍ਰਦੀਪ ਕੁਮਾਰ, ਬਚਿੱਤਰ ਸਿੰਘ ਵੀ ਮੌਜੂਦ ਸਨ।
Advertisement
Advertisement