For the best experience, open
https://m.punjabitribuneonline.com
on your mobile browser.
Advertisement

ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਤੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ

07:07 AM Aug 23, 2024 IST
ਲੋੜਵੰਦਾਂ ਨੂੰ ਪੈਨਸ਼ਨ ਦੇ ਚੈੱਕ ਤੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ
ਸਰਟੀਫਿਕੇਟ ਲੈਣ ਮਗਰੋਂ ਵਿਦਿਆਰਥਣਾਂ ਪ੍ਰਬੰਧਕਾਂ ਨਾਲ। -ਫੋਟੋ: ਨੀਲੇਵਾਲਾ
Advertisement

ਪੱਤਰ ਪ੍ਰੇਰਕ
ਜ਼ੀਰਾ, 22 ਅਗਸਤ
ਸਮਾਜ ਸੇਵੀ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਗੁਰਦੁਆਰਾ ਗੁਰੂ ਨਾਨਕ ਨਗਰੀ ਜ਼ੀਰਾ ਵਿੱਚ ਕਰਵਾਏ ਸਾਦੇ ਸਮਾਗਮ ਦੌਰਾਨ ਇਲਾਕੇ ਦੇ 15 ਜ਼ਰੂਰਤਮੰਦ ਪਰਿਵਾਰਾਂ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ, ਰਜਿੰਦਰ ਕੁਮਾਰ ਸੀਡੀਪੀਓ ਆਫਿਸ, ਸਤੀਸ਼ ਜੁਨੇਜਾ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਹਾਜ਼ਰ ਸਨ। ਇਸ ਮੌਕੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਸਿਲਾਈ ਸੈਂਟਰ ਦਾ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ, ਗੁਰਦਿਆਂ ਦੇ ਮਰੀਜ਼ਾਂ ਨੂੰ ਦੋ ਡਾਇਲਸਿਸ ਕਿੱਟਾਂ ਦਿੱਤੀਆਂ ਗਈਆਂ ਅਤੇ ਵਕਾਲਤ ਕਰ ਰਹੇ ਲੋੜਵੰਦ ਵਿਦਿਆਰਥੀ ਯੁੱਧਵੀਰ ਸਿੰਘ ਨੂੰ ਵਜ਼ੀਫ਼ੇ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਰੀਡਰ ਅਨਮੋਲ, ਜਗਸੀਰ ਸਿੰਘ ਜ਼ੀਰਾ, ਪੱਤਰਕਾਰ ਪ੍ਰਤਾਪ ਸਿੰਘ ਹੀਰਾ, ਨਵਜੋਤ ਨੀਲੇਵਾਲਾ ਰਣਜੀਤ ਸਿੰਘ ਰਾਏ ਪ੍ਰਧਾਨ ਜ਼ੀਰਾ, ਬਲਵਿੰਦਰ ਕੌਰ ਲਹੁਕੇ ਪ੍ਰਧਾਨ ਇਸਤਰੀ ਵਿੰਗ,ਜਗਸੀਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement