ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਚਿਆਂ ਨੂੰ ਈ-ਵ੍ਹੀਲਚੇਅਰਾਂ ਵੰਡੀਆਂ

11:29 AM Sep 21, 2024 IST
ਬੱਚਿਆਂ ਨੂੰ ਈ-ਵ੍ਹੀਲਚੇਅਰਾਂ ਦੇਣ ਮੌਕੇ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਅਤੇ ਹੋਰ।

ਲੁਧਿਆਣਾ

Advertisement

ਦਿਵਿਆਂਗ ਬੱਚਿਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧਤਾ ਤਹਿਤ ਅੱਜ ਜਲੰਧਰ ਵਿੱਚ ਲਗਾਏ ਗਏ ਬੱਚਿਆਂ ਦੇ ਅਸੈਸਮੈਂਟ ਕੈਂਪ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਤਿੰਨ ਬੱਚਿਆਂ ਨੇ ਵੀ ਭਾਗ ਲਿਆ। ਇਨ੍ਹਾਂ ਤਿੰਨ ਬੱਚਿਆਂ ਨੂੰ ਐੱਚਡੀਐਫਸੀ ਨਿਊ ਮੋਸ਼ਨ ਵੱਲੋਂ ਭੇਜੀਆਂ ਗਈਆਂ ਤਿੰਨ ਈ-ਵ੍ਹੀਲਚੇਅਰਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਵੱਲੋਂ ਦਿੱਤੀਆਂ ਗਈਆਂ। ਇਸ ਦੌਰਾਨ ਗੱਲਬਾਤ ਕਰਦਿਆਂ ਡੀਈਓ ਰਵਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੀਆਂ ਮਿਲੀਆਂ ਹਦਾਇਤਾਂ ਅਨੁਸਾਰ ਸ਼ਾਕਸੀ ਗਰਗ, ਗੁਰਜੰਟ ਸਿੰਘ, ਹਰਮਨਜੋਤ ਸਿੰਘ ਨੂੰ ਉਕਤ ਵ੍ਹੀਲਚੇਅਰਾਂ ਦਿੱਤੀਆਂ ਗਈਆਂ ਹਨ। -ਖੇਤਰੀ ਪ੍ਰਤੀਨਿਧ

Advertisement
Advertisement