For the best experience, open
https://m.punjabitribuneonline.com
on your mobile browser.
Advertisement

ਪਤਨੀ ਤੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ

08:12 AM Mar 21, 2024 IST
ਪਤਨੀ ਤੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਮਾਰਚ
ਥਾਣਾ ਸਦਰ ਦੇ ਇਲਾਕੇ ਰਾਂਚੀ ਕਲੋਨੀ ਰਹਿੰਦੇ ਵਿਅਕਤੀ ਨੇ ਆਪਣੀ ਪਤਨੀ ਤੇ ਉਸ ਦੇ ਮਾਪਿਆਂ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਪ੍ਰਤਾਪ ਸਿੰਘ ਵਾਲਾ, ਹੰਬੜਾ ਰੋਡ ਨੇੜੇ ਗਊਸ਼ਾਲਾ ਵਾਸੀ ਅਜੈ ਕੁਮਾਰ ਗੋਸਵਾਮੀ ਨੇ ਦੱਸਿਆ ਕਿ ਉਸ ਦੇ ਭਰਾ ਪ੍ਰਮੋਦ ਕੁਮਾਰ ਗੋਸਵਾਮੀ ਦੀ ਸ਼ਾਦੀ ਕਰੀਬ 7-8 ਸਾਲ ਪਹਿਲਾਂ ਸੀਮਾ ਪਾਸਵਾਨ ਨਾਲ ਹੋਈ ਸੀ। ਉਸ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਮ ਮਸ਼ਵਰਾ ਹੋ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਇਸ ਤੋਂ ਤੰਗ ਆ ਕੇ ਉਸ ਨੇ ਆਪਣੇ ਕਮਰੇ ਵਿੱਚ ਛੱਤ ’ਤੇ ਲੱਗੀ ਕੁੰਡੀ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਸੀਮਾ ਪਾਸਵਾਨ, ਉਸ ਦੇ ਭਰਾ ਰਾਜੂ ਪਾਸਵਨ, ਮਾਤਾ ਚੰਦਾ ਕਲੀ ਵਾਸੀ ਰਾਂਚੀ ਕਲੋਨੀ ਥਰੀਕੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×