ਪਾਵਰ ਸਟੇਸ਼ਨ ’ਚ ਪਾਣੀ ਭਰਨ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 18 ਜੁਲਾਈ
ਉਪ ਮੰਡਲ ਅਧਿਕਾਰੀ ਨਾਗਰਿਕ ਪੁਲਕਿਤ ਮਲਹੋਤਰਾ ਨੇ ਕਿਹਾ ਕਿ ਸ਼ਾਹਬਾਦ ਖੇਤਰ ਵਿਚ ਬਰਸਾਤ ਦਾ ਪਾਣੀ ਕਾਫੀ ਮਾਤਰਾ ਵਿਚ ਭਰ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸ਼ਾਹਬਾਦ ਦੇ 66 ਕੇਵੀ ਬਿਜਲੀ ਪਾਵਰ ਸਟੇਸ਼ਨ ਵਿਚ ਵੀ ਕਾਫੀ ਮਾਤਰਾ ਵਿਚ ਪਾਣੀ ਭਰ ਗਿਆ ਹੈ। ਐੱਸਡੀਐੱਮ ਨੇ ਦੱਸਿਆ ਕਿ ਪਾਵਰ ਹਾਊਸ ’ਚ ਪਾਣੀ ਭਰਨ ਕਾਰਨ ਉਸ ਨੂੰ ਬੰਦ ਕਰਨਾ ਪਿਆ ਤੇ ਬਿਜਲੀ ਸਪਲਾਈ ਪਿਛਲੇ 5-6 ਦਨਿਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਪਾਵਰ ਹਾਊਸ ’ਚੋਂ ਪਾਣੀ ਕੱਢਣ ਲਈ 14 ਪੰਪਾਂ ਸਣੇ 8 ਜੈਨਰੇਟਰ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਤੇ ਬਿਜਲੀ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਾਹਬਾਦ ਖੇਤਰ ਨੂੰ ਇਕ ਦੋ ਦਨਿ ਵਿਚ ਬਿਜਲੀ ਵਿਵਸਥਾ ਠੀਕ ਹੋਣ ਦੀ ਉਮੀਦ ਜਤਾਈ ਹੈ।
ਹੜ੍ਹਾਂ ਪੀੜਤਾਂ ਦੇ ਬਚਾਅ ਲਈ ਉੁਪਰਾਲੇ ਜਾਰੀ
ਰਤੀਆ (ਪੱਤਰ ਪ੍ਰੇਰਕ): ਐੱਸਡੀਐੱਮ ਜਗਦੀਸ਼ ਚੰਦਰ ਨੇ ਹੜ੍ਹਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਸਮੁੱਚੇ ਰਤੀਆ ਵਿੱਚ ਵਿਆਪਕ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਤਕਨੀਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਸਾਰੇ ਨਾਗਰਿਕਾਂ ਦੇ ਬਚਾਅ ਲਈ ਪਾਣੀ ਦੀ ਨਿਕਾਸੀ ਤੇ ਡੈਮ ਨਾਲ ਸਬੰਧਤ ਹੋਰ ਕਦਮ ਚੁੱਕੇ ਜਾ ਰਹੇ ਹਨ। ਐੱਸਡੀਐੱਮ ਜਗਦੀਸ਼ ਚੰਦਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮਦਰ ਇੰਡੀਆ ਸਕੂਲ, ਅਗਰਵਾਲ ਧਰਮਸ਼ਾਲਾ, ਡੇਰਾ ਸੱਚਾ ਸੌਦਾ ਕੰਟੀਨ, ਤੇਜਿੰਦਰ ਰਿਜ਼ੋਰਟ ਹਮਜ਼ਾਪੁਰ, ਵਿਸ਼ਵਕਰਮਾ ਗੁਰਦੁਆਰਾ ਰਤੀਆ, ਗੁਰਦੁਆਰਾ ਸਾਹਬਿ ਪੁਰਾਣਾ ਬਾਜ਼ਾਰ, ਪੰਜਾਬੀ ਸਭਾ ਸਮੇਤ ਸੰਸਥਾਵਾਂ ਦੇ ਸਹਿਯੋਗ ਨਾਲ ਅੱਠ ਹੜ੍ਹ ਰਾਹਤ ਕੈਂਪ ਲਗਾਏ ਗਏ ਹਨ।