ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਦੇ ਸਬੰਧ ’ਚ ਦੋ ਥਾਈਂ ਝਗੜੇ

09:45 AM Jun 01, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 31 ਮਈ
ਇਲਾਕੇ ਦੇ ਪਿੰਡ ਮਹਿਮੂਦਪੁਰ (ਥਾਣਾ ਵਲਟੋਹਾ) ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਦੋ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਕੱਲ੍ਹ ਹੋਏ ਤਕਰਾਰ ਦੌਰਾਨ ਦੋ ਜਣੇ ਜ਼ਖ਼ਮੀ ਹੋ ਗਏ| ਅਜਿਹੀ ਹੀ ਇੱਕ ਹੋਰ ਵਾਰਦਾਤ ਵਿੱਚ ਸਰਹੱਦੀ ਖੇਤਰ ਦੇ ਪਿੰਡ ਗੰਡੀਵਿੰਡ ਸਰਾਂ ਵਿੱਚ ‘ਆਪ’ ਦੇ ਪੋਸਟਰ ਲਗਾਉਣ ਤੋਂ ਲੜਾਈ ਹੋ ਗਏ। ਵਲਟੋਹਾ ਥਾਣੇ ਦੇ ਪੁਲੀਸ ਅਧਿਕਾਰੀ ਏਐੱਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੋਲੀਆਂ ਲੱਗਣ ਨਾਲ ਕੁਲਦੀਪ ਸਿੰਘ ਅਤੇ ਉਸ ਦਾ ਚਾਚਾ ਗੁਰਬੀਰ ਸਿੰਘ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ| ਏਐੱਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਹਿਮੂਦਪੁਰ ਵਾਸੀ ਗੁਰਬੀਰ ਸਿੰਘ, ਬੱਬੂ ਪਾਠੀ, ਬਾਬਾ ਅਮਰਬੀਰ ਸਿੰਘ, ਜਗਰੂਪ ਸਿੰਘ, ਰੱਤੋਕੇ ਵਾਸੀ ਸੁਖਜਿੰਦਰ ਸਿੰਘ ਅਤੇ ਬਹਿੜਵਾਲ ਦੇ ਵਾਸੀ ਜੋਬਨ ਸਿੰਘ ਨੂੰ ਮੁਲਜ਼ਮ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਹੈ| ਜ਼ਖ਼ਮੀ ਹੋਏ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਉਹ ਉਨ੍ਹਾਂ ਦੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਾਉਣਗੇ ਜਿਸ ਕਰ ਕੇ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਕੇ ਤੇ ਉਸ ਦੇ ਚਾਚਾ ਗੁਰਬੀਰ ਸਿੰਘ ਨੂੰ ਦਾਤਰ ਨਾਲ ਜ਼ਖ਼ਮੀ ਕਰ ਦਿੱਤਾ| ਪੁਲੀਸ ਅਧਿਕਾਰੀ ਨੇ ਦੱਸਿਆ ਕੇਸ ਦਰਜ ਕਰ ਕੇ ਗੁਰਬੀਰ ਸਿੰਘ ਅਤੇ ਬੱਬੂ ਪਾਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਬਾਕੀ ਹਾਲੇ ਫ਼ਰਾਰ ਹਨ|
ਗੰਡੀਵਿੰਡ ਸਰਾਂ ਵਿੱਚ ਕੱਲ੍ਹ ਜਸ਼ਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਕਾਲਾ ਅਤੇ ਜਸ਼ਨਪ੍ਰੀਤ ਸਿੰਘ ‘ਆਪ’ ਦੇ ਪੋਸਟਰ ਲਗਾ ਰਹੇ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਬੋਬਨ, ਬਲਜਿੰਦਰ ਸਿੰਘ ਗੋਡਰ, ਇੰਦਰ ਸਿੰਘ ਅਤੇ ਉਨ੍ਹਾਂ ਦੇ ਇਕ ਹੋਰ ਸਮਰਥਕ ਆਕਾਸ਼ ਸਿੰਘ ਬੌਸ ਨੇ ਉਨ੍ਹਾਂ ਨੂੰ ਪੋਸਟਰ ਲਗਾਉਣ ਤੋਂ ਧੱਕੇ ਨਾਲ ਰੋਕਿਆ| ਇਸ ਬਹਿਸ ਦੌਰਾਨ ਬੋਬਨ ਧਿਰ ਨੇ ਵਿਰੋਧੀਆਂ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਥਾਣਾ ਸਾਰੇ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ|

Advertisement

Advertisement
Advertisement