ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਹੱਲਾ ਜੱਟਪੁਰਾ ਵਿੱਚ ਟਰਾਂਸਫਾਰਮਰ ਲਾਉਣ ਤੋਂ ਰੋਕਣ ’ਤੇ ਵਿਵਾਦ

07:13 AM Jun 14, 2024 IST
ਮਾਲੇਰਕੋਟਲਾ ਵਿੱਚ ਪਾਵਰਕੌਮ ਖ਼ਿਲਾਫ ਧਰਨਾ ਦਿੰਦੇ ਹੋਏ ਮੁਹੱਲਾ ਜੱਟਪੁਰਾ ਦੇ ਵਾਸੀ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਜੂਨ
ਇੱਥੋਂ ਦੇ ਸਰਹਿੰਦੀ ਦਰਵਾਜ਼ੇ ਅੰਦਰ ਸਥਿਤ ਮੁਹੱਲਾ ਜੱਟਪੁਰਾ ਵਾਸੀਆਂ ਨੇ ਮੁਹੱਲੇ ਦੇ ਇੱਕ ਵਿਅਕਤੀ ਵੱਲੋਂ ਮੁਹੱਲੇ ’ਚ ਟਰਾਂਸਫ਼ਾਰਮਰ ਲਾਉਣ ’ਚ ਅੜਿੱਕਾ ਡਾਹੁਣ ਅਤੇ ਪਾਵਰਕੌਮ ਮੁਲਾਜ਼ਮਾਂ ਵੱਲੋਂ ਟਰਾਂਸਫ਼ਾਰਮਰ ਲਾਉਣ ਦੇ ਕੰਮ ਨੂੰ ਅੱਧ-ਵਿਚਾਲੇ ਛੱਡਣ ਦੇ ਰੋਸ ’ਚ ਸਰਹਿੰਦੀ ਦਰਵਾਜ਼ੇ ਦੇ ਬਾਹਰ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਧਰਨੇ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਮੁਹੱਲਾ ਵਾਸੀ ਕਾਫ਼ੀ ਸਮੇਂ ਤੋਂ ਨਾਕਸ ਬਿਜਲੀ ਸਪਲਾਈ ਨੂੰ ਲੈ ਕੇ ਪ੍ਰੇਸ਼ਾਨ ਸਨ।
ਬਿਜਲੀ ਦੀ ਵੋਲਟੇਜ ਵਧਣ-ਘਟਣ ਕਾਰਨ ਮੁਹੱਲਾ ਵਾਸ‌ੀਆਂ ਨੂੰ ਭਾਰੀ ਦਿੱਕਤ ਆ ਰਹੀ ਸੀ। ਮੁਹੱਲਾ ਵਾਸੀਆਂ ਦੀ ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕਰਨ ਲਈ ਅੱਜ ਜਦ ਪਾਵਰਕੌਮ ਮੁਲਾਜ਼ਮਾਂ ਨੇ ਮੁਹੱਲਾ ਜੱਟਪੁਰਾ ’ਚ ਟਰਾਂਸਫ਼ਾਰਮਰ ਲਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਇੱਕ ਵਿਅਕਤੀ ਨੇ ਨਵਾਂ ਟਰਾਂਸਫ਼ਾਰਮਰ ਲਾਉਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਪਾਵਰਕੌਮ ਮੁਲਾਜ਼ਮ ਟਰਾਂਸਫ਼ਾਰਮਰ ਲਾਉਣ ਦਾ ਕੰਮ ਵਿਚਾਲੇ ਛੱਡ ਕੇ ਚਲੇ ਗਏ, ਜਿਸ ਦਾ ਪਤਾ ਲੱਗਦਿਆਂ ਹੀ ਮੁਹੱਲਾ ਵਾਸੀਆਂ ਨੇ ਸਰਹਿੰਦੀ ਦਰਵਾਜ਼ੇ ਦੇ ਬਾਹਰ ਧਰਨਾ ਲਾ ਦਿੱਤਾ। ਧਰਨੇ ’ਚ ਸ਼ਾਮਲ ਮੁਹੰਮਦ ਰਾਕੀਬ, ਮੁਹੰਮਦ ਆਰਿਫ, ਮੁਹੰਮਦ ਉਮਰ, ਇਰਸ਼ਾਦ, ਆਬਿਦ, ਮੁਹੰਮਦ ਸੁਹੇਲ ਅਤੇ ਫ਼ਰੀਦਾਂ, ਰੇਸ਼ਮਾ, ਨਸਰੀਨ ਅਤੇ ਅਖ਼ਤਰੀ ਨੇ ਦੱਸਿਆ ਕਿ ਪਿਛਲੇ ਕਰੀਬ 6 ਮਹੀਨਿਆਂ ਤੋਂ ਮੁਹੱਲੇ ’ਚ ਬਿਜਲੀ ਦੀ ਵੋਲਟੇਜ ਵਧਣ-ਘਟਣ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਸੀ। ਮੁਹੱਲਾ ਵਾਸ‌ੀਆਂ ਦੀ ਸਮੱਸਿਆ ਦੂਰ ਕਰਨ ਲਈ ਪਾਵਰਕੌਮ ਦੇ ਮੁਲਾਜ਼ਮਾਂ ਨੇ ਟਰਾਂਸਫ਼ਾਰਮਰ ਲਾਉਣ ਲਈ ਕੰਮ ਸ਼ੁਰੂ ਕੀਤਾ ਤਾਂ ਇੱਕ ਵਿਅਕਤੀ ਨੇ ਮੁਹੱਲੇ ’ਚ ਟਰਾਂਸਫ਼ਾਰਮਰ ਲਾਉਣ ’ਤੇ ਇਤਰਾਜ਼ ਕੀਤਾ ਤਾਂ ਪਾਵਰਕੌਮ ਮੁਲਾਜ਼ਮਾਂ ਨੇ ਟਰਾਂਸਫ਼ਾਰਮਰ ਲਾਉਣ ਦਾ ਕੰਮ ਬੰਦ ਕਰ ਦਿੱਤਾ। ਧਰਨੇ ਦੀ ਸੂਚਨਾ ਮਿਲਦਿਆਂ ਹੀ ਮਾਲੇਰਕੋਟਲਾ ਥਾਣਾ ਸਿਟੀ-2 ਦੇ ਐੱਸ.ਐਚ.ਓ. ਸਮਸ਼ੇਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਜਿਨ੍ਹਾਂ ਨੇ ਧਰਨਾਕਾਰੀਆਂ ਦੀ ਗੱਲਬਾਤ ਸੁਣਨ ਉਪਰੰਤ ਪਾਵਰਕੌਮ ਦੇ ਅਧਿਕਾਰੀਆਂ ਸਮੇਤ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਨਾਇਬ ਤਹਿਸੀਲਦਾਰ ਜਗਦੀਪਇੰਦਰ ਸਿੰਘ ਅਤੇ ਪਾਵਰਕੌਮ ਦੇ ਐੱਸਡੀਓ ਨੇ ਮੌਕੇ ’ਤੇ ਪੁੱਜ ਕੇ ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਟਰਾਂਸਫਾਰਮਰ ਲਾਉਣ ਦਾ ਮਸਲਾ ਹੱਲ ਕਰਵਾਇਆ। ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਮਸਲੇ ਦਾ ਹੱਲ ਹੋਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ।

Advertisement

Advertisement
Advertisement